ਮੋਹਾਲੀ— ਪੰਜਾਬ ਦੇ ਮਸ਼ਹੂਰ ਲੋਕ ਗਾਇਕ ਤੇ ਪਿੰਡ ਖਿਜ਼ਰਾਬਾਦ ਦੇ ਵਸਨੀਕ ਮਨਿੰਦਰ ਮੰਗਾ ਦਾ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ। ਮਨਿੰਦਰ ਮੰਗਾ ਲੀਵਰ ‘ਚ ਖਰਾਬੀ ਦੇ ਚਲਦਿਆਂ ਕਾਫੀ ਦਿਨਾਂ ਤੋਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜੇਰੇ ਇਲਾਜ ਸਨ। ਮਨਿੰਦਰ ਮੰਗਾ ਨੇ ਪੰਜਾਬੀ ਮਿਊਜਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜਿਹਨਾ ਨੇ ਮਸਹੂਰ ਕਲਾਕਾਰ ਮਿਸ ਪੂਜਾ,ਪ੍ਰਵੀਨ ਭਾਟਰਾ,ਸੁਦੇਸ਼ ਕੁਮਾਰੀ ਨਾਲ ਕਾਫੀ ਮਸਹੂਰ ਗੀਤ ਗਾਏ ਹਨ।ਪਰੀ ਗਾਣਾ ਬਹੁਤ ਮਸਹੂਰ ਵੀ ਰਿਹਾ ਹੈ। ਦੇਰ ਸ਼ਾਮ ਨੂੰ ਪਿੰਡ ਖਿਜ਼ਰਾਬਾਦ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਨਿੰਦਰ ਮੰਗਾ ਆਪਣੇ ਪਿੱਛੇ 2 ਬੇਟੀਆਂ ਨੂੰ ਛੱਡ ਗਏ ਹਨ।
Related Posts
ਅਮਰ ਕਨੂੰਨ : ਰੌਲਟ ਐਕਟ
ਅਮਰ ਕਨੂੰਨ : ਰੌਲਟ ਅੈਕਟ ਸਰਕਾਰਾਂ ਦੁਆਰਾ ਇਹੀ ਧਾਰਨਾ ਘੜੀ ਗਈ ਹੈ ਕਿ 1919 ‘ਚ ਪੰਜਾਬ ‘ਚ ਜੋ ਗੁੱਸਾ ਨਜਰ…
ਉਹ ਗਾਉਂਦੇ ਰਹਿ ਗਏ ਗੀਤ, ਮੌਤ ਪਤਾ ਨੀ ਕਦ ਬਣ ਗਈ ਮੀਤ
ਜਕਾਰਤਾ : ਇੰਡੋਨੇਸ਼ੀਆ ਦਾ ਪ੍ਰਸਿੱਧ ਰੌਕ ਬੈਂਡ ਸੈਵਨਟੀਨ ਉਦੋਂ ਸਟੇਜ ਉੱਤੇ ਆਪਣੇ ਫਨ ਦਾ ਮੁਜ਼ਾਹਰਾ ਕਰ ਰਿਹਾ ਸੀ ਜਦੋਂ ਸਮੁੰਦਰ…
ਅਣਗੌਲੇ ਮਹਾਨਾਇਕਾਂ ਦੀ ਦਾਸਤਾਨ
ਜਦੋਂ ਇਤਿਹਾਸ ਬਦਲਦਾ ਬਦਲਦਾ ਰਹਿ ਗਿਆ- ਗੁਰਚਰਨ ਨੂਰਪੁਰ ਸੰਨ 1845 ਦੇ ਦਸੰਬਰ ਮਹੀਨੇ ਦੀ 18 ਤਰੀਕ ਜਦੋਂ ਅੰਗਰੇਜ਼ ਸਰਕਾਰ ਅਤੇ…