ਪੁੰਨੇ–ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਦਾ ਆਈਫੋਨ ਹੁਣ ਜਲਦੀ ਹੀ ਮੇਡ ਇਨ ਇੰਡੀਆ ਹੋਣ ਵਾਲਾ ਹੈ। ਦਰਅਸਲ, Apple Inc. ਨੇ ਆਪਣੇ ਆਈਫੋਨ 7 ਮਾਡਲ ਤੋਂ ਬਾਅਦ ਹੁਣ ਆਈਫੋਨ X ਦਾ ਪ੍ਰੋਡਕਸ਼ਨ ਭਾਰਤ ’ਚ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਬਕਾਇਦਾ ਇਸੇ ਮਹੀਨੇ ਆਈਫੋਨ X ਦਾ ਟ੍ਰਾਇਲ ਪ੍ਰੋਡਕਸ਼ਨ ਸ਼ੁਰੂ ਕਰ ਦੇਵੇਗੀ।
ਚੇਨਈ ’ਚ ਫਾਕਸਕਾਨ ਬਣਾਏਗੀ ਆਈਫੋਨ X
ਚੇਨਈ ’ਚ ਐਪਲ ਆਈਫੋਨ X ਦਾ ਨਿਰਮਾਣ ਫਾਕਸਕਾਨ ਦੁਆਰਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਮਾਰਟਫੋਨ ਦੀ ਅਸੈਂਬਲਿੰਗ ਕਰਨ ਵਾਲੀ ਤਾਈਵਾਨੀ ਕੰਪਨੀ ਵਿਸਟ੍ਰੋਨ ਪਹਿਲਾਂ ਹੀ ਬੈਂਗਲੁਰੂ ’ਚ iPhone 6s, iPhone SE ਅਤੇ iPhone 7 ਦਾ ਭਾਰਤ ’ਚ ਨਿਰਮਾਣ ਸ਼ੁਰੂ ਕਰ ਚੁੱਕੀ ਹੈ। ਐਪਲ ਨੇ ਆਪਣੇ ਇਨ੍ਹਾਂ ਸਮਾਰਟਫੋਨ ਨੂੰ ਮੇਕ ਇਨ ਇੰਡੀਆ ਪ੍ਰਾਜੈੱਕਟ ਤਹਿਤ ਬਨਾਉਣਾ ਸ਼ੁਰੂ ਕੀਤਾ ਹੈ। ਇਕਨੋਮਿਕ ਟਾਈਮਸ ਦੀ ਰਿਪੋਰਟ ਮੁਤਾਬਕ, ਐਪਲ ਨੇ ਇਕ ਬਿਆਨ ’ਚ ਕਿਹਾ ਹੈ ਕਿ ਸਾਨੂੰ ਖੇਤਰੀ ਪੱਧਰ ’ਤੇ ਆਈਫੋਨ 7 ਬਨਾਉਣ ’ਤੇ ਗਰਵ ਹੈ। ਐਪਲ ਨੇ ਇਸ ਤੋਂ ਇਲਾਵਾ ਕਿਹਾ ਹੈ ਕਿ ਉਹ ਭਾਰਤ ’ਚ ਲੰਬੇ ਸਮੇਂ ਤਕ ਰਹਿਣਾ ਚਾਹੁੰਦੇ ਹਨ ਅਤੇ ਆਪਣਾ ਵਪਾਰ ਨੂੰ ਵਧਾਉਣਾ ਚਾਹੁੰਦੇ ਹਨ।
ਇੰਪੋਰਟ ਡਿਊਟੀ ਬਚਣ ਨਾਲ ਘੱਟ ਹੋਵੇਗੀ ਆਈਫੋਨ X ਦੀ ਕੀਮਤ
– ਬਲੂਮਬਰਗ ਦੇ ਹਵਾਲੇ ਤੋਂ ਮਨੀਕੰਟਰੋਲ ਦੀ ਇਕ ਰਿਪੋਰਟ ਮੁਤਾਬਕ, ਪਿਛਲੇ ਕੁਝ ਸਮੇਂ ’ਚ ਭਾਰਤ ਅਤੇ ਦੱਖਣ ਏਸ਼ੀਆਈ ਦੇਸ਼ਾਂ ’ਚ ਐਪਲ ਦੇ ਪ੍ਰੋਡਕਟਸ ਦੀ ਵਿਕਰੀ ਘਟੀ ਹੈ।
– ਅਜਿਹੇ ’ਚ ਐਪਲ ਲੋਕਲ ਮੈਨਿਊਫੈਕਚਰਰਸ ਦੇ ਨਾਲ ਦੇਸ਼ ’ਚ ਹੀ ਆਈਫੋਨ ਦਾ ਪ੍ਰੋਡਕਸ਼ਨ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਜੋ ਉਸ ਦੇ ਪ੍ਰੋਡਕਟ ’ਤੇ ਲੱਗਣ ਵਾਲੀ 20 ਫੀਸਦੀ ਦੀ ਇੰਪੋਰਟ ਡਿਊਟੀ ਨੂੰ ਬਚਾਇਆ ਜਾ ਸਕੇ। ਇੰਪੋਰਟ ਡਿਊਟੀ ਬਚਣ ਨਾਲ ਭਾਰਤ ’ਚ ਐਪਲ ਦੇ ਪ੍ਰੋਡਕਟ ਪਹਿਲਾਂ ਨਾਲੋਂ ਘੱਟ ਕੀਮਤ ’ਚ ਮਿਲਣਗੇ।
– ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਐਪਲ ਕੰਪਨੀ ਆਪਣੇ ਫੋਨ ਨੂੰ ਭਾਰਤ ’ਚ ਬਣਾ ਰਹੀ ਹੋਵੇ। ਇਸ ਤੋਂ ਪਹਿਲਾਂ ਵੀ ਕੰਪਨੀ ਭਾਰਤ ’ਚ ਆਪਣੇ ਫੋਨ ਬਣਾ ਚੁੱਕੀ ਹੈ। ਐਪਲ ਨੇ ਮਾਰਚ ’ਚ ਹੀ ਭਾਰਤ ’ਚ ਆਈਫੋਨ 7 ਦਾ ਨਿਰਮਾਣ ਸ਼ੁਰੂ ਕੀਤਾ ਸੀ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ Wistron ਨੂੰ ਮੈਨਿਊਫੈਕਚਰਿੰਗ ਲਈ 5,000 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। Wistron ਇਨ੍ਹਾਂ ਪੈਸਿਆਂ ਦਾ ਇਸਤੇਮਾਲ ਐਪਲ ਦੇ ਡਿਵਾਈਸ ਬਨਾਉਣ ਲਈ ਕਰਨਾ ਚਾਹੁੰਦੀ ਹੈ। ਇਸ ਦਾ ਮਤਲਬ ਸਾਫ ਹੈ ਕਿ ਆਉਣ ਵਾਲੇ ਸਮੇਂ ’ਚ ਯੂਜ਼ਰਜ਼ ਨੂੰ ਮੇਡ ਇੰਨ ਇੰਡੀਆ ਐਪਲ ਆਈਫੋਨ ਮਿਲਣ ਵਾਲਾ ਹੈ।