ਮਹਿੰਗਾ ਹੋਇਆ ਹਵਾਈ ਸਫ਼ਰ, ਜਾਣੋ ਕੀ ਕੁਝ ਵਧਾਇਆ ਗਿਆ

0
224

ਜੇਕਰ ਤੁਸੀ ਹਵਾਈ ਯਾਤਰਾ (Travelling From Flight) ਕਰਨ ਵਾਲੇ ਸਨ ਜਾਂ ਕਰਦੇ ਰਹਿੰਦੇ ਹਨ ਤਾਂ ਇਹ ਖਬਰ ਤੁਹਾਡੀ ਜੇਬ ਉੱਤੇ ਭਾਰ ਵਧਾ ਦੇਵੇਗੀ।ਕੇਂਦਰ ਸਰਕਾਰ ਨੇ ਏਅਰਪੋਰਟ ਉੱਤੇ ਮੁਸਾਫਰਾਂ ਤੋਂ ਲਏ ਜਾਣ ਵਾਲੀ ਸਿਕਿਉਰਿਟੀ ਫੀਸ ਵਿੱਚ (Aviation Security Fees) ਵਧਾ ਦਿਤੀ ਹੈ।

ਜੇਕਰ ਤੁਸੀ ਹਵਾਈ ਯਾਤਰਾ (Travelling From Flight ) ਕਰਨ ਵਾਲੇ ਸਨ ਜਾਂ ਕਰਦੇ ਰਹਿੰਦੇ ਹੋ ਤਾਂ ਇਹ ਖਬਰ ਤੁਹਾਡੀ ਜੇਬ ਉੱਤੇ ਭਾਰ ਵਧਾ ਦੇਵੇਗੀ ਕਿਉਂਕਿ ਕੇਂਦਰ ਸਰਕਾਰ ਨੇ ਏਅਰਪੋਰਟ ਉੱਤੇ ਮੁਸਾਫਰਾਂ ਤੋਂ ਲਈ ਜਾਣ ਵਾਲੀ ਸਿਕਿਉਰਿਟੀ ਫੀਸ ਵਿੱਚ (Aviation Security Fees) ਵਾਧਾ ਕੀਤਾ ਹੈ। ਇਸ ਵਾਰ ਸਰਕਾਰ ਨੇ ਐਵੀਏਸ਼ਨ ਸਿਕਿਉਰਿਟੀ ਫੀਸ ਵਿੱਚ 10 ਰੁਪਏ ਪ੍ਰਤੀ ਯਾਤਰੀ ਦੀ ਵਧਾ ਦਿੱਤੀ ਹੈ। ਹੁਣ ਐਵੀਏਸ਼ਨ ਸਿਕਿਉਰਿਟੀ ਫੀਸ ਵਧਕੇ 160 ਰੁਪਏ ਪ੍ਰਤੀ ਯਾਤਰੀ ਹੋ ਗਈ ਹੈ। ਇਹ ਵਾਧਾ 1 ਸਤੰਬਰ ਤੋਂ ਜਾਰੀ ਹੋਣ ਵਾਲੇ ਏਅਰ ਟਿਕਟ ਉੱਤੇ ਲਾਗੂ ਹੋਵੋਗਾ।

ਏਅਰਪੋਰਟ ਉੱਤੇ ਵੱਧਦੇ ਸੁਰੱਖਿਆ ਖਰਚ ਦੀ ਲਾਗਤ ਨੂੰ ਪੂਰਾ ਕਰਨ ਲਈ ਐਵੀਏਸ਼ਨ ਸਿਕਿਉਰਿਟੀ ਫੀਸ ਵਿੱਚ ਵਾਧਾ ਕੀਤਾ ਗਿਆ ਹੈ।ਇਸ ਤੋਂ ਹਵਾਈ ਯਾਤਰਾ ਮਹਿੰਗੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੀ ਆਈ ਐਸ ਐਫ ਦੇਸ਼ ਦੇ 61 ਏਅਰਪੋਰਟ ਉੱਤੇ ਸੁਰੱਖਿਆ ਉਪਲੱਬਧ ਕਰਵਾਉਂਦੀ ਹੈ। ਕੋਰੋਨਾ ਵਾਇਰਸ ਦੇ ਕਾਰਨ ਏਅਰਪੋਰਟ ਉੱਤੇ ਫੁਟਫਾਲ ਵਿੱਚ ਕਮੀ ਆਈ ਹੈ ਜਿਸ ਦੇ ਕਾਰਨ ਸੁਰੱਖਿਆ ਲਾਗਤ ਵਿੱਚ ਵਾਧਾ ਹੋਇਆ ਹੈ।

ਸਰਕਾਰ ਨੇ ਐਵੀਏਸ਼ਨ ਸਿਕਿਉਰਿਟੀ ਫੀਸ ਵਿੱਚ 2019 ਵਿੱਚ 20 ਰੁਪਏ ਦੀ ਵਾਧਾ ਕਰਕੇ 150 ਰੁਪਏ ਪ੍ਰਤੀ ਯਾਤਰੀ ਕੀਤੀ ਸੀ।ਉਦੋ ਏਅਰਪੋਰਟ ਆਪਰੇਟਰਾਂ ਨੇ ਕਿਹਾ ਸੀ ਕਿ ਕਈ ਸਾਲ ਪਹਿਲਾਂ ਨਿਰਧਾਰਤ 130 ਰੁਪਏ ਦੀ ਐਵੀਏਸ਼ਨ ਸਿਕਿਉਰਿਟੀ ਫੀਸ ਸੀ ਆਈ ਐਸ ਐਫ ਦੀ ਨਿਯੁਕਤੀ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਥੋੜਾ ਸੀ।ਇਸ ਪ੍ਰਕਾਰ ਤੋਂ ਘਰੇਲੂ ਫਲਾਈਟ ਵਿਚ ਅੰਤਰਰਾਸ਼ਟਰੀ ਯਾਤਰਾ ਉੱਤੇ ਵੀ ਸਿਕਿਉਰਿਟੀ ਫੀਸ ਵਿੱਚ ਵਾਧਾ ਕੀਤਾ ਗਿਆ ਹੈ।