Facebook ਨੂੰ ਪਾਕਿਸਤਾਨ ’ਚ ਦਫ਼ਤਰ ਖੋਲ੍ਹਣ ਦਾ ਸੱਦਾ

ਲਾਹੌਰ — ਪਾਕਿਸਤਾਨ ਦੇ ਵਿਦੇਸ਼ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਸੋਸ਼ਲ ਨੈੱਟਵਰਕਿੰਗ ਸਾਈਟ Facebook ਨੂੰ ਆਪਣੇ ਇੱਥੇ ਦਫਤਰ ਖੋਲ੍ਹਣ ਦਾ ਸੱਦਾ ਦਿੱਤਾ ਹੈ। ਹੁਸੈਨ ਨੇ ਕੱਲ੍ਹ ਇੱਥੇ ਡਿਜ਼ੀਟਲ ਮੀਡੀਆ ਦੀ ਮਹੱਤਤਾ’ ‘ਤੇ ਆਯੋਜਿਤ ਇਕ ਸੈਮੀਨਾਰ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦੇਸ਼ ਵਿਚ ਵਿਗਿਆਪਨ ਉਦਯੋਗ ਦੀ ਸਾਲਾਨਾ ਆਮਦਨ 7 ਅਰਬ ਰੁਪਏ ਦੀ ਹੈ ਅਤੇ ਸਰਕਾਰ ਨੇ ਆਪਣੇ ਇਕ ਤਿਹਾਈ ਵਿਗਿਆਪਨ ਡਿਜ਼ੀਟਲ ਮੀਡੀਆ ਨੂੰ ਦੇ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਵਿਗਿਆਪਨਾਂ ਦਾ ਦਾਇਰਾ ਹੁਣ ਰਵਾਇਤੀ ਮੀਡੀਆ ਤੋਂ ਹਟ ਕੇ ਡਿਜ਼ੀਟਲ ਮੀਡੀਆ ਵੱਲ ਜਾ ਰਿਹਾ ਹੈ ਅਤੇ ਇਹ ਰਵਾਇਤੀ ਮੀਡੀਆ ਲਈ ਵੱਡੀ ਸਮੱਸਿਆ ਹੈ। ਜੇਕਰ ਇਸ ਸਮੱਸਿਆ ਤੋਂ ਨਜਿੱਠਣਾ ਹੈ ਤਾਂ ਮੀਡੀਆ ਵਿਚ ਆਧੁਨਿਕ ਤਕਨੀਕ ਨੂੰ ਅਪਨਾਉਣਾ ਜ਼ਰੂਰੀ ਹੈ ਕਿਉਂਕਿ ਪਾਕਿਸਤਾਨੀ ਪੇਸ਼ੇਵਰ ਹਾਲੇ ਵੀ ਤਕਨੀਕ ਤੋਂ ਜ਼ਿਆਦਾ ਜਾਣੂ ਨਹੀਂ ਹਨ। ਉਨ੍ਹਾਂ ਨੇ ਮੀਡੀਆ ਜਗਤ ਨੂੰ ਇਸ ਗੱਲ ‘ਤੇ ਸ਼ੋਧ ਕਰਨ ਦੀ ਅਪੀਲ ਕੀਤੀ ਕਿ ਰਵਾਇਤੀ ਮੀਡੀਆ ‘ਤੇ ਡਿਜ਼ੀਟਲ ਮੀਡੀਆ ਦਾ ਕੀ ਅਤੇ ਕਿੰਨਾ ਅਸਰ ਹੋ ਰਿਹਾ ਹੈ।

ਹੁਸੈਨ ਨੇ ਕਿਹਾ ਕਿ ਸਰਕਾਰ ਨੇ ‘ਐਸੋਸੀਏਟਿਡ ਪ੍ਰੈੱਸ ਆਫ ਪਾਕਿਸਤਾਨ’ ਨੂੰ ‘ਡਿਜ਼ੀਟਲ ਸਰਵਿਸ ਆਫ ਪਾਕਿਸਤਾਨ’ ਵਿਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਰਕਾਰ ਇਸ ‘ਤੇ 85 ਕਰੋੜ ਰੁਪਏ ਖਰਚ ਕਰ ਰਹੀ ਹੈ। ਪਰ ਇਹ ਭਾਰੀ ਦੁੱਖ ਦੀ ਗੱਲ ਹੈ ਕਿ ਇਸ ਦੇ ਜ਼ਿਆਦਾਤਰ ਕਰਮਚਾਰੀਆਂ ਨੂੰ ਈ-ਮੇਲ ਅਕਾਊਂਟ ਆਪਰੇਟ ਕਰਨਾ ਨਹੀਂ ਆਉਂਦਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੈੱਬ, ਟੀ.ਵੀ., ਸੋਸ਼ਲ ਮੀਡੀਆ ਅਤੇ ਹੋਰ ਮੀਡੀਆ ਪਲੇਟਫਾਰਮਾਂ ਦੇ ਕੰਮਕਾਜ ਨੂੰ ਕੰਟਰੋਲ ਕਰਨ ਲਈ ਕੁਝ ਨਵੇਂ ਦਿਸ਼ਾ ਨਿਰਦੇਸ਼ ਲਿਆਏਗੀ।

Leave a Reply

Your email address will not be published. Required fields are marked *