ਜਲੰਧਰ : ਭਾਰਤ ਅਤੇ ਆਸਟਰੇਲੀਆ ਵਿਚਾਲੇ ਵਰਲਡ ਕੱਪ 2019 ਦਾ 14ਵਾਂ ਮੁਕਾਬਲਾ ਲੰਡਨ ਦੇ ਕਨਿੰਗਟਨ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਭਾਰਤ ਨੇ ਆਸਟਰੇਲੀਆ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ 50 ਓਵਰਾਂ ਵਿਚ 5 ਵਿਕਟਾਂ ਗੁਆ ਕੇ ਆਸਟਰੇਲੀਆ ਨੂੰ 353 ਦੌਡ਼ਾਂ ਦਾ ਟੀਚਾ ਦਿੱਤਾ।
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ਾਂ ਨੇ ਪਾਰੀ ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕੀਤੀ। ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਬਿਨਾ ਵਿਕਟ ਗੁਆਏ 100 ਤੋਂ ਵੱਧ ਦੌਡ਼ਾਂ ਦੀ ਸਾਂਝੇਦਾਰੀ ਕੀਤੀ। ਲਗਾਤਾਰ ਖਰਾਬ ਫਾਰਮ ਨਾਲ ਜੂਝ ਰਹੇ ਸ਼ਿਖਰ ਧਵਨ ਨੇ ਇਸ ਮੈਚ ਵਿਚ ਸ਼ਾਨਦਾਰ ਖੇਡ ਦਿਖਾਇਆ ਅਤੇ ਆਪਣਾ ਸੈਂਕਡ਼ਾ ਪੂਰਾ ਕੀਤਾ। ਭਾਰਤ ਨੂੰ ਪਹਿਲਾਂ ਝਟਕਾ ਰੋਹਿਤ ਸ਼ਰਮਾ ਦੇ ਰੂਪ ‘ਚ ਲੱਗਾ। ਰੋਹਿਤ ਸ਼ਰਮਾ ਕੁਲਟਰ ਨਾਈਲ ਦੀ ਗੇਂਦ ‘ਤੇ 57 ਦੌਡ਼ਾਂ ਬਣਾ ਕੇ ਐਲੇਕਸ ਕੈਰੀ ਨੂੰ ਕੈਚ ਦੇ ਬੈਠੇ।ਇਸ ਤੋਂ ਬਾਅਦ ਵੀ ਧਵਨ ਨੇ ਆਪਣਾ ਸ਼ਾਨਦਾਰ ਖੇਡ ਜਾਰੀ ਰੱਖਿਆ। ਆਸਟਰੇਲੀਆ ਨੂੰ ਦੂਜੀ ਸਫਲਤਾ ਮਿਚੇਲ ਸਟਾਰਕ ਨੇ ਸ਼ਿਖਰ ਧਵਨ ਦੇ ਰੂਪ ‘ਚ ਦਿਵਾਈ। ਧਵਨ 109 ਗੇਂਦਾਂ ਵਿਚ 16 ਚੌਕਿਆਂ ਦੀ ਮਦਦ ਨਾਲ 117 ਦੌਡ਼ਾਂ ਬਣਾ ਆਊਟ ਹੋਏ। ਇਸ ਤੋਂ ਬਾਅਦ ਆਪਣੀ ਤੂਫਾਨੀ ਬੱਲੇਬਾਜ਼ੀ ਲਈ ਮਸ਼ਹੂਰ ਹਾਰਦਿਕ ਪੰਡਯਾ 48 ਦੌਡ਼ਾਂ ਬਣਾ ਕੇ ਪੈਟ ਕਮਿੰਸ ਦਾ ਤੀਜਾ ਸ਼ਿਕਾਰ ਬਣੇ। ਪੰਡਯਾ ਨੇ ਆਪਣੀ ਪਾਰੀ ਦੌਰਾਨ 27 ਗੇਂਦਾਂ ਵਿਚ 3 ਛੱਕੇ ਅਤੇ 4 ਚੌਕੇ ਵੀ ਲਗਾਏ। ਭਾਰਤ ਨੂੰ ਚੌਥਾ ਝਟਕਾ ਮਹਿੰਦਰ ਸਿੰਘ ਧੋਨੀ (27), ਅਤੇ 5ਵਾਂ ਝਟਕਾ ਕਪਤਾਨ ਵਿਰਾਟ ਕੋਹਲੀ (82) ਦੇ ਰੂਪ ‘ਚ ਲੱਗਾ।
ਟੀਮਾਂ:. c yrਰਤ
ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਲੋਕੇਸ਼ ਰਾਹੁਲ, ਮਹਿੰਦਰ ਸਿੰਘ ਧੋਨੀ, ਹਰਦਿਕ ਪੰਡਯਾ, ਕੇਦਾਰ ਜਾਧਵ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵਿੰਦਰ ਚਾਹਲ, ਜਸਪ੍ਰੀਤ ਬੁਮਰਾਹ।
ਆਸਟਰੇਲੀਆ
ਡੇਵਿਡ ਵਾਰਨਰ, ਅਰੋਨ ਫਿੰਚ (ਕਪਤਾਨ), ਉਸਮਾਨ ਖਵਾਜਾ, ਸਟੀਵਨ ਸਮਿੱਥ, ਗਲੇਨ ਮੈਕਸਵੈਲ, ਮਾਰਕਸ ਸਟੋਨਿਸ, ਐਲੇਕਸ ਕੈਰੀ, ਨਾਥਨ ਕੂਲਟਰ ਨਾਈਲ, ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜ਼ੰਪਾ।