ਜਲੰਧਰ— ਹਿਮਾਚਲ ‘ਚ ਪੈ ਰਹੀ ਬਰਫ ਕਾਰਨ ਪੰਜਾਬ ‘ਚ ਠੰਡ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 18 ਨਵੰਬਰ ਤਕ ਰਾਜ ‘ਚ ਦਿਨ ਦੇ ਪਾਰੇ ‘ਚ 3 ਡਿਗਰੀ ਸੈਲਸੀਅਸ ਤਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਹਾੜਾਂ ‘ਚ ਬਰਫਬਾਰੀ ਅਗਲੇ 72 ਘੰਟਿਆਂ ਤਕ ਜਾਰੀ ਰਹੇਗੀ। ਇਸ ਨਾਲ ਪਾਰਾ ਡਿੱਗੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬਦਲਵਾਈ ਅਤੇ ਠੰਡੀਆਂ ਹਵਾਵਾਂ ਵਗਣ ਕਾਰਨ ਵੀ ਪੰਜਾਬ ਦਾ ਪਾਰਾ ਪਹਿਲਾਂ ਨਾਲੋਂ ਕਾਫੀ ਡਿੱਗਿਆ ਹੈ। ਕੁਝ ਦਿਨ ਪਹਿਲਾਂ ਕਈ ਥਾਂਵਾ ‘ਤੇ ਹੋਈ ਹਲਕੀ-ਫੁਲਕੀ ਬਾਰਿਸ਼ ਕਾਰਨ ਵੀ ਪੰਜਾਬ ਦਾ ਪਾਰਾ ਘੱਟ ਗਿਆ ਹੈ।
Related Posts
ਜਦੋੋਂ ਸੁਭਾਸ਼ ਚੰਦਰ ਬੋਸ ਨੇ ਕਿਹਾ–ਤੂੰ ਮੇਰੇ ਦਿਲ ਦੀ ਰਾਣੀ ਐਂ
ਸਾਲ 1934 ਸੀ। ਸੁਭਾਸ਼ ਚੰਦਰ ਬੋਸ ਉਸ ਵੇਲੇ ਆਸਟਰੀਆ ਦੀ ਰਾਜਧਾਨੀ ਵਿਏਨਾ ਵਿੱਚ ਸਨ। ਉਸ ਸਮੇਂ ਤੱਕ ਉਨ੍ਹਾਂ ਦੀ…
ਸੋਸ਼ਲ ਮੀਡੀਆ ਦਾ ਦਿਨੋਂ ਦਿਨ ਵੱਧ ਰਿਹਾ ਪ੍ਰਭਾਵ
ਸਪੇਨ:ਤੁਹਾਡਾ ਵੱਡਾ ਹੋ ਰਿਹਾ ਬੱਚਾ ਟੀ. ਵੀ. ਅਤੇ ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਦੇ ਰਿਹਾ ਹੈ ਤਾਂ ਸੰਭਲ ਜਾਓ। ਇਕ…
ਸੌਂਫ ਦੇਵੇਂ ਸਿਰ ਦਰਦ ਤੋਂ ਰਾਹਤ ਜਾਣੋਂ ਇਸ ਦੇ ਫਾਇਦੇ
ਚੰਡੀਗੜ੍ਹ: ਅੱਜ ਦੀ ਜੀਵਨਸ਼ਾਲੀ ‘ਚ ਸਿਰ ਦਰਦ ਦੀ ਸਮੱਸਿਆ ਇਕ ਆਮ ਸਮੱਸਿਆ ਬਣ ਗਈ ਹੈ। ਜ਼ਿਆਦਾ ਤਣਾਅ ਕਾਰਨ ਸਿਰ ਦਰਦ…