ਪਟਿਆਲਾ : ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ NDPC ਮਾਮਲੇ ‘ਚ SIT ਦੇ ਸਾਹਮਣੇ ਪੇਸ਼ ਹੋਏ। ਮਜੀਠੀਆਂ ਤੋਂ ਐਸਆਈਟੀ ਵਲੋਂ ਕਰੀਬ ਪੰਜ ਘੰਟੇ ਪੁੱਛਗਿਛ ਕੀਤੀ ਗਈ। ਸ਼ਨਿਚਰਵਾਰ ਸਵੇਰੇ 11 ਵਜੇ ਤੋਂ ਬਾਅਦ ਮਜੀਠੀਆ ਐਸਆਈਈ ਚੇਅਰਮੈਨ ਕਮ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਦਫਤਰ ਪੁੱਜੇ। ਜਿਥੇ ਕਰੀਬ ਚਾਰ ਵਜੇ ਤਕ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ।
ਪਿੱਛਲੀ ਵਾਰ ਉਹ 18 ਦਸੰਬਰ ਨੂੰ ਪੇਸ਼ ਹੋਏ ਸਨ ਅਤੇ SIT ਵੱਲੋਂ ਉਨ੍ਹਾਂ ਕੋਲੋਂ 7 ਘੰਟੇ ਪੁੱਛਗਿੱਛ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 26 ਨਵੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ, ਪਰ ਉਨ੍ਹਾਂ ਨੇ ਪੇਸ਼ ਹੋਣ ਲਈ ਕੁੱਝ ਸਮਾਂ ਮੰਗਿਆ ਸੀ।
ਪੇਸ਼ੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਕਿਹਾ ਕਿ ਐੱਸਆਈਟੀ ਅੱਗੇ ਅੱਜ ਪੰਜਵੀਂ ਵਾਰ ਪੇਸ਼ ਹੋਇਆ ਹਾਂ, ਕੇਸ ਤੋਂ ਮੈਂ ਡਰਨ ਵਾਲਾ ਨਹੀਂ ਹਾਂ। ਹੱਕ ਤੇ ਸੱਚ ਦੀ ਲੜਾਈ ਲੜਨੀ ਪੈਂਦੀ ਹੈ ਤੇ ਅਸੀਂ ਤਿਆਰ ਹਾਂ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਅਫਸਰਾਂ ਨੂੰ ਵਰਤ ਰਹੇ ਹਨ ਪਰ ਹੁਣ ਅਫਸਰਾਂ ਨੂੰ ਵਰਤਣ ਦੀ ਬਜਾਏ ਖੁਦ ਸਾਹਮਣੇ ਆਉਣ। ਉਨਾਂ ਕਿਹਾ ਕਿ ਹਾਈਕੋਰਟ ਦੇ ਜਮਾਨਤ ਦੇਣ ਵੇਲੇ ਵੀ ਕੋਈ ਗਵਾਹ ਨਾ ਹੋਣ ਦੀ ਗੱਲ ਕਹੀ ਗਈ ਹੈ। ਡੇਢ ਸਾਲ ਤੱਕ ਸਿੱਟ ਨੇ ਇਕ ਵਾਰ ਵੀ ਨਹੀਂ ਸੱਦਿਆ।
ਸਿੱਟ ਮਈ ਮਹੀਨੇ ਵਿਚ ਬਣੀ ਪਰ ਦਸੰਬਰ ਮਹੀਨੇ ਵਿਚ ਸੱਦਿਆ ਗਿਆ ਹੈ। ਜਿਹੜੇ ਅਫਸਰ ਨੂੰ ਉਸਦੇ ਉਚ ਅਧਿਕਾਰੀ ਸੇਵਾ ਮੁਕਤੀ ਦਾ ਪੱਤਰ ਜਾਰੀ ਕਰ ਰਿਹਾ ਹੈ ਪਰ ਇਥੇ ਸੇਵਾ ਮੁਕਤੀ ਵਾਲਾ ਅਫਸਰ ਹੀ ਜਾਂਚ ਲਈ ਸੱਦ ਰਿਹਾ ਹੈ, ਜਿਸਤੋਂ ਪੱਖਪਾਤ ਸਪਸ਼ਟ ਹੁੰਦ ਹੈ। ਮਜੀਠੀਆ ਨੇ ਕਿਹਾ ਕਿ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਰਕਾਰ ਦਾ ਹੱਥਠੋਕਾ ਬਣਨ ਵਾਲੇ ਅਫਸਰਾਂ ਨੂੰ ਹਮੇਸ਼ਾ ਭੁਗਤਣਾ ਪੈਂਦਾ ਹੈ। 11 ਸਾਲ ਤੋਂ ਕੋਈ ਨਿਚੋੜ ਨਹੀਂ ਨਿੱਕਲਿਆ, ਐਨਡੀਪੀਐਸ ਐਕਟ ਲਗਾਇਆ, ਅਦਾਲਤ ਨੇ ਵੀ ਬਰਾਮਦਗੀ ਬਾਰੇ ਪੁੱਛਿਆ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਅਧੀਨ ਹੁਸ਼ਿਆਰਪੁਰ ਵਿਚ ਰੱਖਿਆ ਗਿਆ ਤੇ ਹੁਣ ਉਸਨੂੰ ਵੀ ਈਡੀ ਅੱਗੇ ਪੇਸ਼ ਕਰ ਦੇਣਾ ਚਾਹੀਦਾ ਹੈ।
ਤੁਹਾਨੂੰ ਦੱਸ ਦਈਏ ਜਗਦੀਸ਼ ਭੋਲਾ ਡਰੱਗ ਰੈਕਟ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਐਸਆਈਟੀ ਦੇ ਅੱਗੇ ਪੇਸ਼ ਹੋਏ । ਇਸ ਤੋਂ ਪਹਿਲਾਂ ਬਿਕਰਮ ਮਜੀਠੀਆ 18 ਦਸੰਬਰ ਨੂੰ ਸਿੱਟ ਦੇ ਸਾਹਮਣੇ ਪੇਸ਼ ਹੋਏ ਸਨ। ਇਸ ਦੌਰਾਮ ਉਨਾਂ ਤੋਂ ਤਕਰੀਬਨ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਪੁੱਛਗਿੱਛ ਦੇ 24 ਘੰਟਿਆਂ ਦੇ ਅੰਦਰ ਹੀ ਬਿਕਰਮ ਮਜੀਠੀਆ ਨੂੰ ਦੁਬਾਰਾ 27 ਦਸੰਬਰ ਨੂੰ ਸਿੱਟ ਦੇ ਅੱਗੇ ਪੇਸ਼ ਹੋਣ ਦੇ ਲਈ ਸੰਮਣ ਜਾਰੀ ਹੋਏ ਸਨ ਪਰ ਬਿਕਰਮ ਸਿੰਘ ਮਜੀਠੀਆਂ ਨੇ ਸ਼ਹੀਦੀ ਦਿਹਾੜਿਆਂ ਅਤੇ ਪਰਿਵਾਰਿਕ ਦੀ ਕੁਝ ਮਜਬੂਰੀਆਂ ਕਾਰਨ ਬਿਕਰਮ ਮਜੀਠੀਆ ਸਿੱਟ ਦੇ ਅੱਗੇ ਪੇਸ਼ ਨਹੀਂ ਹੋ ਪਾਏ ਸਨ।
SIT ਨੇ ਦੁਬਾਰਾ 30 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾ ਰਹੀ ਕੀਤੇ ਸਨ। ਸਿੱਟ ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਅਕਾਲੀ ਦਲ ਦੀ ਤਰਫ ਤੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੇ ਇੱਕ ਖਦਸਾ ਜਤਾਇਆ ਸੀ ਕਿ ਕੱਲ ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਬਿਕਰਮ ਮਜੀਠੀਆ SIT ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ, ਪਰ ਅੱਜ ਬਿਕਰਮ ਮਜੀਠੀਆ ਸਿੱਟ ਦੇ ਅੱਗੇ ਪੇਸ਼ ਹੋਏ ਹਨ।
ਦਰਅਸਲ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਂਗਰਸ ਪਾਰਟੀ ਦੀ ਚਰਨਜੀਤ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਮੋਹਾਲੀ ਵਿੱਚ ਦਰਜ ਕੀਤਾ ਗਿਆ ਸੀ। ਐਸਆਈਟੀ ਨੇ ਉਨ੍ਹਾਂ ਨੂੰ 11 ਦਸੰਬਰ ਨੂੰ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਸਨ।