AN-32 ਜਹਾਜ਼ ਹਾਦਸੇ ‘ਚ ਮਾਰੇ ਗਏ 13 ਲੋਕ, ਮਿਲਿਆ ਬਲੈਕ ਬਾਕਸ

ਦੇਹਰਾਦੂਨ —ਅਰੁਣਾਚਲ ਪ੍ਰਦੇਸ਼ ‘ਚ 10 ਦਿਨ ਪਹਿਲਾਂ ਹਾਦਸਾਗ੍ਰਸਤ ਹੋਏ ਹਵਾਈ ਫੌਜ ਦੇ ਏ. ਐੱਨ-32 ਜਹਾਜ਼ ਦੇ ਮਲਬੇ ਦਾ ਪਤਾ ਲਗਾਉਣ ਤੋਂ ਬਾਅਦ ਬਚਾਅ ਮੁਹਿੰਮ ਟੀਮ ਨੂੰ ਅੱਜ ਭਾਵ ਵੀਰਵਾਰ ਹਾਦਸੇ ਵਾਲੇ ਸਥਾਨ ਤੋਂ ਕੋਈ ਯਾਤਰੀ ਜਿਉਂਦਾ ਨਹੀ ਮਿਲਿਆ ਹੈ। ਹਵਾਈ ਫੌਜ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਬਚਾਅ ਮੁਹਿੰਮ ਦੇ 8 ਮੈਂਬਰਾਂ ਦੀ ਟੀਮ ਨੇ ਨੇੜੇ ਦੇ ਖੇਤਰ ‘ਚ ਖੋਜਬੀਨ ਕੀਤੀ ਪਰ ਦੁੱਖ ਦੀ ਗੱਲ ਇਹ ਹੈ ਕਿ ਜਹਾਜ਼ ‘ਚ ਸਵਾਰ ਕੋਈ ਵੀ ਵਿਅਕਤੀ ਜਿਉਂਦਾ ਨਹੀਂ ਮਿਲਿਆ। ਇਸ ਦੇ ਸੰਬੰਧੀ ਫੌਜ ਨੇ ਜਹਾਜ਼ ‘ਚ ਸਵਾਰ ਸਾਰੇ 13 ਯਾਤਰੀਆਂ ਦੇ ਪਰਿਵਾਰਾਂ ਨੂੰ ਜਾਣਕਾਰੀ ਦੇ ਦਿੱਤੀ ਹੈ। ਹਵਾਈ ਫੌਜ ਨੇ ਜਾਨ ਗੁਆਉਣ ਵਾਲੇ ਸਾਰੇ ਯਾਤਰੀਆਂ ਨੂੰ ਸ਼ਰਧਾਂਜਲੀ ਦਿੱਤੀ।
ਜ਼ਿਕਰਯੋਗ ਹੈ ਕਿ 3 ਜੂਨ ਨੂੰ ਆਸਾਮ ਦੇ ਜੋਰਹਾਟ ਤੋਂ ਉਡਾਣ ਭਰਨ ਵਾਲੇ ਏ. ਐੱਨ-32 ਦਾ ਮਲਬਾ 11 ਜੂਨ ਨੂੰ ਅਰੁਣਾਚਲ ਪ੍ਰਦੇਸ਼ ਦੇ ਟੇਟੋ ਇਲਾਕੇ ਦੇ ਨੇੜੇ ਮਿਲਿਆ ਸੀ। ਇਸ ਤੋਂ ਬਾਅਦ ਕ੍ਰੈਸ਼ ਸਾਈਟ ‘ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਮੌਸਮ ਖਰਾਬ ਹੋਣ ਕਾਰਨ ਸਰਚ ਟੀਮ ਪਹੁੰਚ ਨਹੀਂ ਸਕੀ। ਬੁੱਧਵਾਰ ਨੂੰ 15 ਪਰਬਤਰੋਹੀਆਂ ਨੂੰ ਐੱਮ. ਆਈ-17 ਐੱਸ ਅਤੇ ਐਡਵਾਂਸ ਲਾਈਟ ਹੈਲੀਕਾਪਟਰ ਰਾਹੀਂ ਲਿਫਟ ਕਰਕੇ ਮਲਬੇ ਵਾਲੀ ਜਗ੍ਹਾਂ ਦੇ ਨਜ਼ਦੀਕ ਤੱਕ ਪਹੁੰਚਾਇਆ ਗਿਆ।

Leave a Reply

Your email address will not be published. Required fields are marked *