ਨਵੀਂ ਦਿੱਲੀ- ਅਰਜੁਨ ਐਵਾਰਡੀ ਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਖੇਡ ਸਾਮਾਨ ਬਣਾਉਣ ਵਾਲੀ ਕੰਪਨੀ ਐਡੀਡਾਸ ਨਾਲ ਜੁੜ ਗਿਆ ਹੈ। ਭੁਵਨੇਸ਼ਵਰ ਵਿਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਮਨਪ੍ਰੀਤ ਸੰਭਾਲ ਰਿਹਾ ਹੈ। ਇਸ ਸਾਲ ਅਰਜੁਨ ਐਵਾਰਡ ਜਿੱਤਣ ਵਾਲੇ ਮਨਪ੍ਰੀਤ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ 2017 ਵਿਸ਼ਵ ਲੀਗ ਫਾਈਨਲਸ ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਹ 2012 ਲੰਡਨ ਤੇ 2016 ਰੀਓ ਓਲੰਪਿਕ ਖੇਡਣ ਵਾਲੀ ਭਾਰਤੀ ਟੀਮ ਦਾ ਮੈਂਬਰ ਵੀ ਸੀ। ਐਡੀਡਾਸ ਨਾਲ ਐਥਲੀਟ ਹਿਮਾ ਦਾਸ, ਸਵਪਨਾ ਬਰਮਨ, ਕ੍ਰਿਕਟਰ ਰੋਹਿਤ ਸ਼ਰਮਾ, ਸਿਧਾਂਤ ਬੰਠਿਆ ਤੇ ਮਨਜੋਤ ਕਾਲੜਾ ਵੀ ਜੁੜੇ ਹੋਏ ਹਨ।
Related Posts
ਕਿਸੇ ਕੁਲਹਿਣੀ ਘੜੀ ਵਕਤ ਗਿਆ ਸਾਨੂੰ ਠੱਗ, ਜਿਸਮਾਂ ਤੋਂ ਪਹਿਲਾਂ ਰੂਹ ਨੂੰ ਲੱਗੀ ਅੱਗ
“ਮੈਂ ਘੁੰਡ ਕੱਢੇ ਬਿਨਾਂ ਜਦੋਂ ਵੀ ਘਰੋਂ ਬਾਹਰ ਜਾਂਦੀ ਹਾਂ ਤਾਂ ਕੋਈ ਮੈਨੂੰ ਭੂਤਨੀ ਕਹਿੰਦਾ ਹੈ ਅਤੇ ਕੋਈ ਚੁੜੈਲ।…
ਸਿਹਤ ਦੇ ਦੁਸ਼ਮਣ ਪਲਾਸਟਿਕ ਦੇ ਡੂਨੇ ਅਤੇ ਪੱਤਲ
ਅੱਜਕਲ੍ਹ ਵਿਆਹ-ਸ਼ਾਦੀਆਂ ਦਾ ਸੀਜ਼ਨ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਅਤੇ ਵਿਆਹਾਂ ਵਿਚ ਭੋਜਨ ਖਾਣ ਵਾਲੇ ਮਹਿਮਾਨ ਪਲਾਸਟਿਕ ਤੋਂ ਬਣੇ…
ਕੀ ਸ਼ਹਿਰ ਦੇ ਲੋਕਾਂ ਨੂੰ ਇਹ ਗੱਲ ਪਹਿਲਾਂ ਹੀ ਪਤਾ ਲੱਗ ਗਈ ਸੀ ਕਿ ਬਾਗ ‘ਚ ਗੋਲੀ ਚੱਲਣ ਵਾਲੀ ਆ ?
ਕੀ ਸ਼ਹਿਰ ਦੇ ਲੋਕਾਂ ਨੂੰ ਇਹ ਗੱਲ ਪਹਿਲਾਂ ਹੀ ਪਤਾ ਲੱਗ ਗਈ ਸੀ ਕਿ ਬਾਗ ‘ਚ ਗੋਲੀ ਚੱਲਣ ਵਾਲੀ ਆ…