ਕਰਨਾਲ : ਸਿੱਖਾਂ ਦੇ ਰੋਸ ਮੁਜ਼ਾਹਰੇ ਤੋਂ ਡਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੇ ਕਰਨਾਲ ਦੇ ਸਿੱਖ ਬਹੁਗਿਣਤੀ ਵਾਲੇ ਪਿੰਡ ਡਾਬਰੀ ਦਾ ਦੌਰਾ ਰੱਦ ਕਰ ਦਿੱਤਾ। ਸਿੱਖਾਂ ਦਾ ਇੱਕ ਤਬਕਾ ਮੁੱਖ ਮੰਤਰੀ ਖੱਟਰ ਨਾਲ ਨਾਰਾਜ਼ ਹੈ ਕਿਉਂਕਿ ਚਾਰ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਅਜਿਹੇ ਗੁਰਦੁਆਰੇ ਵਿੱਚ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ ਜਿੱਥੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲੱਗੀ ਹੋਈ ਹੈ। ਭਾਜਪਾ ਦਾ ਇਹ ਪ੍ਰੋਗਰਾਮ 6 ਪਿੰਡਾਂ ਦੀ ਪੈਦਲ ਯਾਤਰਾ ਦਾ ਸੀ ਪਰ ਡਾਬਰੀ ‘ਚ ਸਜਾਇਆ ਗਿਆ ਮੰਚ ਵਰਤਿਆ ਹੀ ਨਹੀਂ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਆਨੰਦ ਨੇ ਕਾਰਣ ਦੀ ਪੁਸ਼ਟੀ ਕੀਤੀ। ਖੱਟਰ ਨੇ ਬਾਅਦ ‘ਚ ਬਿਆਨ ਦਿੱਤਾ, “ਮੈਂ ਸਿੱਖ ਸਮਾਜ ਤੋਂ ਅਲੱਗ ਨਹੀਂ; ਕੋਈ ਗ਼ਲਤਫ਼ਹਿਮੀ ਹੈ ਤਾਂ ਦੂਰ ਕਰ ਲਈ ਜਾਵੇਗੀ।”ਮੁੱਖ ਮੰਤਰੀ ਵੱਲੋਂ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਫੋਟੋ ਲੱਗੀ ਹੋਣ ਕਾਰਨ ਗੁਰਦੁਆਰੇ ਜਾਣ ਦਾ ਦੌਰਾ ਰੱਦ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਲੌਂਗੋਵਾਲ ਨੇ ਕਿਹਾ ਸੀ, ‘ਭਿੰਡਰਾਵਾਲੇ ਸਾਡੇ ਕੌਮੀ ਸ਼ਹੀਦ ਹਨ ਅਤੇ ਖੱਟਰ ਨੇ ਦੌਰਾ ਰੱਦ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ’।
Related Posts
ਪਿਛਲੇ ਨੀ ਖਰਚ ਹੋਏ ਹਾਲੇ ਪੰਦਰਾਂ ਲੱਖ, ਹੁਣ 6000 ਰੁਪਏ ਦੇ ਹੋਰ ਚੱਕੋ ‘ ਕੱਖ ‘
ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਲਭਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਅੰਤ੍ਰਿਮ ਬਜਟ…
22 ਅਪ੍ਰੈਲ ਨੂੰ ਲਾਂਚ ਹੋਵੇਗਾ Realme 3 Pro
ਲੁਧਿਆਣਾ—ਸ਼ਿਓਮੀ ਦੇ ਰੈੱਡਮੀ ਨੋਟ 7 ਸਮਾਰਟਫੋਨ ਨੂੰ ਟੱਕਰ ਦੇਣ ਵਾਲੇ ਸਮਾਰਟਫੋਨ Realme 3 Pro ਨੂੰ ਭਾਰਤ ‘ਚ 22 ਅਪ੍ਰੈਲ ਨੂੰ…
ਦਾਦਾ-ਦਾਦੀ ਨੇ 11 ਮਹੀਨਿਆਂ ਦਾ ਪੋਤਾ ਜਿਊਂਦਾ ਸਾੜਿਆ
ਖਾਕਾਸਲਾ- ਰੂਸ ‘ਚ ਇਕ ਦਾਦਾ ਤੇ ਦਾਦੀ ਨੇ ਆਪਣੀ 11 ਮਹੀਨਿਆਂ ਦਾ ਪੋਤਾ ਜਿਊਂਦਾ ਸਾੜ ਦਿੱਤਾ। ਜਾਣਕਾਰੀ ਮੁਤਾਬਕ ਬੱਚੇ ਦੀ…