ਪਟਿਆਲਾ : ਡਿਪਟੀ ਡਾਇਰੈਕਟਰ ਸੀ-ਪਾਈਟ ਨਾਭਾ ਕਰਨਲ (ਸੇਵਾਮੁਕਤ) ਐਨ.ਡੀ.ਐਸ. ਬੈਂਸ ਨੇ ਦੱਸਿਆ ਕਿ ਫੌਜ, ਪੈਰਾ ਮਿਲਟਰੀ ਅਤੇ ਪੁਲਿਸ ਬਲਾਂ ਵਿੱਚ ਭਰਤੀ ਹੋਣ ਲਈ ਪੂਰਵ ਚੋਣ ਸਿਖਲਾਈ ਦੇਣ ਵਾਸਤੇ ਸੀ-ਪਾਈਟ ਕੈਂਪ ਨਾਭਾ ਵੱਲੋਂ ਨੌਜਵਾਨਾਂ ਨੂੰ ਆਨ-ਲਾਈਨ ਮਾਧਿਅਮ ਰਾਹੀਂ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਤੱਕ ਚੱਲਣ ਵਾਲੀ ਇਸ ਟਰੇਨਿੰਗ ‘ਚ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਸੀ-ਪਾਈਟ ਨਾਭਾ ਤੋਂ ਇਹ ਟਰੇਨਿੰਗ ਘਰ ਬੈਠੇ ਹੀ ਆਨ ਲਾਈਨ ਪ੍ਰਾਪਤ ਕਰ ਸਕਦੇ ਹਨ। ਕਰਨਲ ਬੈਂਸ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੌਜ ਪੈਰਾ ਮਿਲਟਰੀ ਅਤੇ ਪੁਲਿਸ ਬਲਾਂ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਵਾਸਤੇ ਸਿਖਲਾਈ ਲੈਣ ਲਈ ਰੋਜ਼ਗਾਰ ਜਨਰੇਸ਼ਨ ਤੇ ਟਰੇਨਿੰਗ ਵਿਭਾਗ ਪੰਜਾਬ ਵੱਲੋਂ ਸੀ-ਪਾਈਟ ਕੈਂਪ ਚਲਾਇਆ ਜਾ ਰਿਹਾ ਹੈ। ਜਿਨ੍ਹਾਂ ਅਧੀਨ ਸਿਖਲਾਈ ਲੈ ਕੇ ਪੰਜਾਬ ਦੇ ਹਜਾਰਾਂ ਨੌਜਵਾਨਾਂ ਨੇ ਆਪਣਾ ਭਵਿੱਖ ਸਵਾਰਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਆਰਮੀ, ਪੈਰਾ ਮਿਲਟਰੀ ਫੋਰਸ ਅਤੇ ਪੁਲਿਸ ਬਲਾਂ ਵਿੱਚ ਭਰਤੀ ਹੋਣ ਵਾਸਤੇ ਫਿਜੀਕਲ ਤੇ ਲਿਖਤੀ ਪ੍ਰੀਖਿਆ ਦੀ ਸਿਖਲਾਈ ਦੇਣਾ ਹੈ। ਉਨ੍ਹਾਂ ਦੱਸਿਆ ਕਿ ਆਨ ਲਾਈਨ ਸਿਖਲਾਈ ਸਬੰਧੀ ਵਧੇਰੇ ਜਾਣਕਾਰੀ ਲੈਣ ਵਾਸਤੇ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਹਰਦੀਪ ਸਿੰਘ ਦੇ ਮੋਬਾਇਲ ਨੰ: 8837696495 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Related Posts
ਛੇੜਛਾੜ ਕਰਨ ਦਾ ਵਿਰੋਧ ਕਰਨ ”ਤੇ ਨੌਜਵਾਨ ਨੇ ਵਿਦਿਆਰਥਣ ਨੂੰ ਜਿੰਦਾ ਸਾੜਿਆ
ਦੇਹਰਾਦੂਨ—ਉੱਤਰਾਖੰਡ ਦੇ ਸ਼ਹਿਰ ‘ਚ ਇਕ ਨੌਜਵਾਨ ਨੇ ਕਾਲਜ ਤੋਂ ਪਰੀਖਿਆ ਦੇ ਕੇ ਆ ਰਹੀ ਇਕ ਵਿਦਿਆਰਥਣ ‘ਤੇ ਪੈਟਰੋਲ ਪਾ ਕੇ…
ਚੰਡੀਗੜ੍ਹ ‘ਚ 2 ਨਵੇਂ ਮਾਮਲੇ ਆਉਣ ਤੋਂ ਬਾਅਦ ਗਿਣਤੀ 300 ਤੋਂ ਟੱਪੀ
ਚੰਡੀਗ਼ੜ੍ਹ : ਜਿਥੇ ਦੇਸ਼ ਭਰ ਵਿੱਚ ਕਰੋਨਾ ਦੀ ਲਾਗ ਕਾਰਨ ਹਫੜਾ ਦਫੜੀ ਮਚੀ ਪਈ ਹੈ ਉਥੇ ਸਿਟੀ ਬਿਊਟੀਫ਼ੁੱਲ ਵੀ ਇਸ…
ਜ਼ਿੰਦਗੀ ਦੇ ਪੋਰਸ ਜੋ ਕਿਸੇ ਸਿਕੰਦਰ ਤੋਂ ਨਹੀਂ ਹਾਰੇ
ਰਾਂਚੀ : ਰਾਮੇਸ਼ਵਰ ਮਹਿਤੋ ਦੀਆਂ ਦੋਵੇਂ ਅੱਖਾਂ ਨਹੀਂ ਹਨ। ਉਨ੍ਹਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। 10 ਸਾਲ ਦੇ ਸਨ,…