ਮੁੰਬਈ : ਅਦਾਕਾਰ ਇਰਫ਼ਾਨ ਖ਼ਾਨ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਅੱਜ ਸਵੇਰੇ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੂੰ ਕੋਲਨ (ਵੱਡੀ ਆਂਦਰ ਵਿੱਚ) ਲਾਗ ਕਰਕੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਮੰਗਲਵਾਰ ਸਵੇਰੇ ਉਹ ਆਪਣੇ ਘਰ ਦੇ ਬਾਥਰੂਮ ਵਿੱਚ ਡਿੱਗ ਗਏ ਸਨ। ਉਸ ਤੋਂ ਬਾਅਦ ਉਨ੍ਹਾਂ ਨੂੰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਅਨੁਸਾਰ ਉਨ੍ਹਾਂ ਨੂੰ ਕੋਲਨ ਇੰਫੈਕਸ਼ਨ ਦੀ ਸਮਸਿਆ ਵੱਧ ਗਈ ਸੀ।
ਇਰਫਾਨ ਦਾ ਇਸ ਤੋਂ ਪਹਿਲਾਂ ਸਿਰ ਦੇ ਕੈਂਸਰ ਦਾ ਡਾਇਗਨੋਜ਼ ਹੋਇਆ ਸੀ। ਇਸ ਤੋਂ ਉਨ੍ਹਾਂ ਨੇ ਲੰਮੇ ਸਮੇਂ ਤਕ ਇਲਾਜ ਕਰਵਾਇਆ ਸੀ। ਅਜੇ ਤਿੰਨ ਦਿਨ ਪਹਿਲਾਂ ਇਰਫਾਨ ਦੀ ਮਾਂ ਸਈਦਾ ਬੇਗ਼ਮ (95) ਦਾ ਜੈਪੁਰ ’ਚ ਦੇਹਾਂਤ ਹੋ ਗਿਆ ਸੀ। ਦੇਸ਼ਵਿਆਪੀ ਲੌਕਡਾਊਨ ਕਰਕੇ ਫ਼ਿਲਮ ‘ਪੀਕੂ’ ਫੇਮ ਅਦਾਕਾਰ ਆਪਣੀ ਮਾਂ ਦੀਆਂ ਅੰਤਿਮ ਰਸਮਾਂ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ ਸੀ। ਇਰਫਾਨ ਦੀ ਕੁਝ ਚਿਰ ਪਹਿਲਾਂ ਹੀ ਫਿਲਮ ‘ਅੰਗਰੇਜ਼ੀ ਮੀਡੀਅਮ’ ਰਿਲੀਜ਼ ਹੋਈ ਸੀ।