ਨਵੀਂ ਦਿੱਲੀ : ਕੋਰੋਨਾ ਕਾਰਨ ਚੱਲ ਰਹੇ ਲਾਕਡਾਊਨ ਦੌਰਾਨ ਸਰਕਾਰ ਵਲੋਂ ਅੱਜ ਕੁਝ ਦੁਕਾਨਾਂ ਨੂੰ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ ਹੈ। ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਲੋਕਾਂ ਵਿੱਚ ਇਸ ਗੱਲ ਦਾ ਭੁਲੇਖਾ ਬਣਿਆ ਹੋਇਆ ਕਿ ਸ਼ਾਇਦ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਇਸ ਬਾਰੇ ਗ੍ਰਹਿ ਮੰਤਰਾਲਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਲੂਨ, ਪਾਰਲਰ, ਸ਼ਰਾਬ ਦੇ ਠੇਕੇ ਅਤੇ ਰੈਸਟੋਰੈਂਟ ਅਜੇ ਬੰਦ ਰਹਿਣਗੇ। ਸਰਕਾਰ ਨੇ ਆਪਣੇ ਹੁਕਮਾਂ ਵਿੱਚ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਇਨ੍ਹਾਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਗ੍ਰਹਿ ਮੰਤਰਾਲਾ ਦੀ ਸੰਯੁਕਤ ਸਕੱਤਰ ਸਲਿਲਾ ਸ਼੍ਰੀਵਾਸਤਵ ਨੇ ਕਿਹਾ ਕਿ ਸੈਲੂਨ ਦੀਆਂ ਦੁਕਾਨਾਂ ਸੇਵਾ ਮੁਹੱਈਆ ਕਰਾਉਂਦੀ ਹਨ। ਅਸੀਂ ਪ੍ਰਵਾਨਗੀ ਉਨ੍ਹਾਂ ਦੁਕਾਨਾਂ ਨੂੰ ਦਿੱਤੀ ਹੈ ਜਿਹੜੀਆਂ ਸਾਮਾਨ ਵੇਚਦੀਆਂ ਹਨ। ਉਨ੍ਹਾਂ ਨੇ ਇਸ ਦੇ ਨਾਲ-ਨਾਲ ਇਹ ਵੀ ਸਾਫ ਕੀਤਾ ਕਿ ਅਜੇ ਸ਼ਰਾਬ ਦੇ ਠੇਕੇ ਵੀ ਖੋਲ੍ਹਣ ਦਾ ਕੋਈ ਆਦੇਸ਼ ਨਹੀਂ ਹੈ।
Related Posts
ਮਿੱਟੀ ਦੀ ਬੋਲੀ
#ਆਲਮੀ_ਮਾਂ_ਬੋਲੀ_ਦਿਹਾੜਾ #ਫਰਵਰੀ_21 #ਮਹਿਕਮਾ_ਪੰਜਾਬੀ ਬਾਪੂ ਅੱਜ ਸਵੇਰ ਦਾ ਚੱਕਵੇਂ ਪੈਰੀਂ ਸੀ। 7 ਵੱਜਦੇ ਨੂੰ ਪਸ਼ੂਆਂ ਲਈ ਅਗਲੇ ਤਿੰਨ ਦਿਨਾਂ ਦੇ ਪੱਠੇ…
ਕੀ ਤੁਸੀਂ ਦੇਖੀ ਹੈ ਲਾਹੌਰ ”ਚ ਲੱਗੀ ਇਹ ਸ਼ੈਤਾਨ ਦੀ ਮੂਰਤੀ?
ਲਾਹੌਰ— ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ‘ਚ ਹਾਲ ਹੀ ‘ਚ ਲਗਾਈ ਗਈ ਇਕ ਮੂਰਤੀ ਚਰਚਾ ਤੇ ਦਿਲਚਸਪੀ ਦਾ…
ਇਜ਼ਰਾਇਲ ਵਿੱਚ ਕੋਵਿਡ-19 ਦੇ ਗ਼ਲਤ ਟੈਸਟ ਕਰਨ ‘ਤੇ ਲੈਬ ਬੰਦ
ਯੇਰੂਸ਼ਲਮ : ਵਿਸ਼ਵ ਪੱਧਰ ‘ਤੇ ਕਹਿਰ ਮਚਾਉਣ ਵਾਲੇ ਕਰੋਨਾ ਵਾਇਰਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲ…