ਪਟਿਆਲਾ, : ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ ਕੋਰੋਨਾ (ਕੋਵਿਡ 19) ਮਹਾਂਮਾਰੀ ਬੀਮਾਰੀ ਦੀ ਆੜ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਲਈ ਜਨਵਰੀ 2020 ਤੋਂ ਜੁਲਾਈ 2021 ਤਕ ਮਹਿੰਗਾਈ ਭੱਤਾ ਜਾਮ ਕਰਨ ਸਬੰਧੀ ਕੇਂਦਰ ਸਰਕਾਰ ਵਲੋਂ ਕੀਤੇ ਫੈਸਲੇ ਦੀ ਨਿਖੇਧੀ ਕੀਤੀ ਗਈ। ਜਥੇਬੰਦੀ ਦੇ ਸਟੇਟ ਪ੍ਰਧਾਨ ਸ੍ਰੀ ਅਵਿਨਾਸ਼ ਚੰਦਰ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਸ. ਧਨਵੰਤ ਸਿੰਘ ਭੱਠਲ ਵਲੋਂ ਸਾਝੇ ਬਿਆਨ ਵਿਚ ਕਿਹਾ ਗਿਆ ਕਿ ਅਜਿਹੇ ਫੈਸਲਿਆਂ ਨਾਲ ਸਰਕਾਰ ਦੀਆਂ ਮੁਲਾਜਮਾਂ ਮਾਰੂ ਨੀਤੀਆਂ ਸਪੱਸ਼ਟ ਹੁੰਦੀਆਂ ਹਨ ਜਦੋਂ ਕਿ ਅਜਿਹੇ ਕਟ ਮੈਂਬਰ ਪਾਰਲੀਮੈਂਟ ਅਤੇ ਐਮ.ਐਲ.ਏਜ਼ ਅਤੇ ਹੋਰ ਰਾਜਨੀਤਗ ਜਿਹੜੇ ਇਕ ਤੋਂ ਵਧ ਪੈਨਸ਼ਨਾਂ ਅਤੇ ਬੇ ਹਿਸਾਬੇ ਭੱਤੇ ਲੈ ਰਹੇ ਹਨ ਤੇ ਲਗਾਉਣੇ ਬਣਦੇ ਹਨ ਇਨ੍ਹਾਂ ਨੂੰ ਇ-ਕ ਹੀ ਪੈਨਸ਼ਨ ਮਿਲਣੀ ਚਾਹੀਦੀ ਹੈ।ਅਜਿਹਾ ਕਰਨ ਨਾਲ ਹੀ ਸਰਕਾਰੀ ਖਜ਼ਾਨੇ ਭਰ ਜਾਣਗੇ। ਇਨ੍ਹਾਂ ਆਗੂਆਂ ਨੇ ਇਲੈਕਟਰੀਸਿਟੀ ਐਕਟ 2003 ਵਿਚ ਕਾਹਲੀ ਨਾਲ ਕੀਤੀਆਂ ਜਾ ਰਹੀਆਂ ਸੋਧਾਂ ਦਾ ਵੀ ਵਿਰੋਧ ਕਰਦੇ ਹੋਏ ਕਿਹਾ -ਿÂਹ ਸੋਧਾਂ ਸਾਰੀਆਂ ਸਬੰਧਤ ਸੰਸਥਾਵਾਂ ਤੋਂ ਸੁਝਾਅ ਲੈਣ ਉਪਰੰਤ ਹੀ ਕਰਨੀਆਂ ਬਣਦੀਆਂ ਹਨ। ਕਾਰਨੋਨਾ ਮਹਾਂਮਾਰੀ ਬੀਮਾਰੀ ਦੇ ਚਲਦੇ ਹੋਏ ਅਜਿਹੇ ਸੁਝਾਅ ਆਉਣੇ ਸੰਭਵ ਨਹੀਂ ਹਨ। ਸ੍ਰੀ ਅਵਿਨਾਸ਼ ਚੰਦਰ ਸ਼ਰਮਾ ਅਤੇ ਧਨਵੰਤ ਸਿੰਘ ਭੱਠਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਭੱਤਾ ਜਾਮ ਕਰਨ ਸਬੰਧੀ ਫੈਸਲੇ ਤੇ ਮੁੜ ਵਿਚਾਰ ਕਰਕੇ ਵਾਪਸ ਲਿਆ ਜਾਵੇ।
Related Posts
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
ਬੈਂਗਲੁਰੂ-ਕਰਨਾਟਕ ਦੇ ਕਰਵਾੜ ‘ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ…
ਅਸੀ ਨਿੱਜੀ ਆਜ਼ਾਦੀ ਨੂੰ ਦੇਣੀ ਪਹਿਲ , ਭਾਵੇਂ ਢਹਿ ਜਾਏ ਕਿਸੇ ਦਾ ਮਹਿਲ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (ਪੀ. ਯੂ.) ਕੈਂਪਸ ‘ਚ ਗਰਲਜ਼ ਹੋਸਟਲ ‘ਚ ਰਹਿਣ ਵਾਲੀਆਂ ਵਿਦਿਆਰਥਣਾਂ ਦੀ 24 ਘੰਟੇ ਐਂਟਰੀ ਦੀ ਛੋਟ…
ਛੇ ਸਾਲ ਕੱਟੀ ਜੇਲ, ਫਿਰ ਵੀ ਸੱਜਣਾਂ ਨਾਲ ਨੀ ਹੋਇਆ ਮੇਲ
ਇਸਲਾਮਾਬਾਦ— ਪਾਕਿਸਤਾਨ ਦੀ ਇਕ ਉੱਚ ਅਦਾਲਤ ਨੇ ਫੈਡਰਲ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਹੈ। ਆਦੇਸ਼ ਮੁਤਾਬਕ ਫੈਡਰਲ ਸਰਕਾਰ ਨੂੰ 15…