ਆਪਣੀ ਪਹਿਲੀ ਫ਼ਿਲਮ ‘ਯਹਾਂ’ ਵਿਚ ਕਸ਼ਮੀਰ ਦੀ ਤ੍ਰਾਸਦੀ ਪੇਸ਼ ਕਰਨ ਵਾਲੇ ਸੁਜੀਤ ਸਰਕਾਰ ਨੇ ਬਾਅਦ ਵਿਚ ਵੱਖ-ਵੱਖ ਵਿਸ਼ਿਆਂ ‘ਤੇ ‘ਮਦਰਾਸ ਕੈਫੇ’, ‘ਪਿੰਕ’, ‘ਪੀਕੂ’ ਆਦਿ ਫ਼ਿਲਮਾਂ ਬਣਾਈਆਂ ਅਤੇ ਹੁਣ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ‘ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ। ਸੁਜੀਤ ਅਨੁਸਾਰ ਸਾਲ 1995 ਵਿਚ ਜਦੋਂ ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦੇਖਿਆ ਸੀ ਉਦੋਂ ਉਥੇ ਅੰਗਰੇਜ਼ ਸਰਕਾਰ ਵਲੋਂ ਕੀਤੇ ਗਏ ਹੱਤਿਆਕਾਂਡ ਦੀਆਂ ਨਿਸ਼ਾਨੀਆਂ ਦੇਖ ਕੇ ਬਹੁਤ ਦੁਖੀ ਹੋਏ ਅਤੇ ਉਦੋਂ ਤੋਂ ਉਨ੍ਹਾਂ ਨੇ ਭਾਰਤ ਦੇ ਇਤਿਹਾਸ ਦੇ ਇਸ ਕਾਲੇ ਦੌਰ ‘ਤੇ ਫ਼ਿਲਮ ਬਣਾਉਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਉਦੋਂ ਤੋਂ ਇਸ ਵਿਸ਼ੇ ‘ਤੇ ਖੋਜ ਕਰਦੇ ਹੋਏ ਕਿਤਾਬਾਂ ਪੜ੍ਹਨ ਦੌਰਾਨ ਉਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਬਾਰੇ ਪੜ੍ਹਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਦੀ ਦੇਸ਼ ਭਗਤੀ ਦੇਖ ਕੇ ਸੁਜੀਤ ਨੂੰ ਲੱਗਿਆ ਕਿ ਭਾਰਤ ਮਾਤਾ ਦੇ ਇਸ ਮਹਾਨ ਸਪੂਤ ਤੋਂ ਦੇਸ਼ ਦੇ ਜ਼ਿਆਦਾਤਰ ਲੋਕ ਅਣਜਾਣ ਹਨ ਅਤੇ ਇਸ ਵਜ੍ਹਾ ਕਰਕੇ ਉਨ੍ਹਾਂ ਨੂੰ ਇਨ੍ਹਾਂ ਦੀ ਜ਼ਿੰਦਗੀ ‘ਤੇ ਫ਼ਿਲਮ ਬਣਾਉਣ ਦਾ ਖਿਆਲ ਆਇਆ। ਉਹ ਹੁਣ ਫ਼ਿਲਮ ਦੀ ਪਟਕਥਾ ਲਿਖਣ ਵਿਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਅਨੁਸਾਰ ਇਹ ਵੱਡੇ ਬਜਟ ਦੀ ਫ਼ਿਲਮ ਹੋਵੇਗੀ।
Related Posts
ਭਾਈ ਨਿਰਮਲ ਸਿੰਘ ਖਾਲਸਾ ਦੀ ਆਖ਼ਰੀ ਫ਼ੋਨ ਕਾੱਲ ਕੋਰੋਨਾ ਮਰੀਜ਼ਾਂ ਬਾਰੇ
ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਗਈ ਆਖ਼ਰੀ ਫ਼ੋਨ–ਕਾੱਲ…
ਇਤਿਹਾਸ ਜ਼ਿਕਰ ਕਰੇਗਾ ਮੁਹੱਬਤਾਂ ਦੀ ਗੱਲ ਕਰਨ ਵਾਲਿਆ ਦਾ
ਅਮ੍ਰਿਤਸਰ-ਸਿੱਧੂ ਨੇ ਟਵਿੱਟਰ ਜ਼ਰੀਏ ਜੰਗ ਦੀ ਖਿਲਾਫਤ ਕਰਦੇ ਹੋਏ ਖੁੱਲ੍ਹੀ ਚਿੱਠੀ ਜਾਰੀ ਕਰਦੇ ਕਿਹਾ ਕਿ ਜੰਗ ਹੋਣਾ ਸਾਡੀ ਇੱਛਾ ‘ਤੇ…
ਅਰਦਾਸ ਕਰਾਂ’ ਦੇ ਪਹਿਲੇ ਚੈਪਟਰ ‘ਚ ਕੀ ਹੋਵੇਗਾ ਸੁਣੋ ਯੋਗਰਾਜ ਸਿੰਘ ਦੀ ਜ਼ੁਬਾਨੀ
ਜਲੰਧਰ — 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਸੰਜੀਦਾ ਵਿਸ਼ੇ ‘ਤੇ ਅਧਾਰਿਤ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦਾ ਟੀਜ਼ਰ ਬੀਤੇ…