ਲੰਡਨ— ਬਰਕਸ਼ਾਇਰ ‘ਚ ਹੋਈ ਇਕ ਨੀਲਾਮੀ ‘ਚ ਟੀਪੂ ਦੇ ਹਥਿਆਰਾਂ ਦਾ ਬੋਲਬਾਲਾ ਰਿਹਾ। ਇਨ੍ਹਾਂ ਹਥਿਆਰਾਂ ‘ਚ ਟੀਪੂ ਸੁਲਤਾਨ ਦੀ ਚਾਂਦੀ ਜੜੀ ਬੰਦੂਕ ਅਤੇ ਸੋਨੇ ਦੀ ਤਲਵਾਰ ਸ਼ਾਮਲ ਹੈ, ਜਿਸ ਦੀ ਨੀਲਾਮੀ ਕੁਲ 107,000 ਪੌਂਡ ‘ਚ ਹੋਈ। ਇਸ ‘ਚ 14 ਬੋਲੀਆਂ ਚਾਂਦੀ ਨਾਲ ਜੜੀ 20 ਬੋਰ ਵਾਲੀ ਬੰਦੂਕ ਦੀ ਲੱਗੀ। ਟੀਪੂ ਦੀ ਇਸ ਬੰਦੂਕ ਦੀ ਨੀਲਾਮੀ 60,000 ਪੌਂਡ (54.74 ਲੱਖ ਰੁਪਏ) ‘ਚ ਹੋਈ। ਇਸ ਬੰਦੂਕ ਦੇ ਨੋਟ ‘ਚ ਲਿਖਿਆ ਹੈ ਕਿ ਇਸ ਬੰਦੂਕ ਨੂੰ ਸਿੱਧਾ ਯੁੱਧ ਖੇਤਰ ਤੋਂ ਹੀ ਚੁੱਕਿਆ ਗਿਆ ਹੋਵੇਗਾ ਕਿਉਂਕਿ ਇਹ ਬੁਰੀ ਤਰ੍ਹਾਂ ਨਾਲ ਖਰਾਬ ਹੋ ਗਈ ਹੈ। ਬੰਦੂਕ ਤੋਂ ਬਾਅਦ ਸਭ ਤੋਂ ਜ਼ਿਆਦਾ 58 ਬੋਲੀ ਸੋਨੇ ਦੀ ਤਲਵਾਰ ਦੀ ਲੱਗੀ ਜਿਸ ਨੂੰ ਲਗਭਗ 18,500 ਪੌਂਡ (16 ਲੱਖ ਰੁਪਏ) ‘ਚ ਖਰੀਦੀ ਗਈ। ਇਸ ਨੀਲਾਮੀ ਦੀ ਜਾਣਕਾਰੀ ਹੋਣ ‘ਤੇ ਭਾਰਤੀ ਉੱਚਾਯੋਗ ਨੇ ਬਰਕਸ਼ਾਇਰ ਸਥਿਤ ਨੀਲਾਮੀ ਘਰ ‘ ਐਂਟਨੀ ਲਿਮਿਟੇਡ’ ਨੂੰ ਇਨ੍ਹਾਂ ਚੀਜ਼ਾਂ ਨੂੰ ਵਾਪਸ ਭਾਰਤ ਭੇਜਣ ‘ਤੇ ਵਿਚਾਰ ਕਰਨ ਨੂੰ ਕਿਹਾ ਹੈ।
Related Posts
PAU ਦੇ ਕਿਸਾਨ ਮੇਲੇ ਤੇ ਸਨਮਾਨਿਤ ਹੋਣਗੇ ਵੱਖ ਵੱਖ ਤਰ੍ਹਾਂ ਦੀ ਖੇਤੀ ਕਰਨ ਵਾਲੇ ਕਿਸਾਨ
ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਲੁਧਿਆਣਾ ਜਿੱਥੇ ਕਿਸਾਨਾਂ ਦਾ ਖੇਤੀ ਖੇਤਰ ‘ਚ ਮਾਰਗ ਦਰਸ਼ਨ ਕਰਦੀ ਹੈ, ਉਥੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ…
ਸ੍ਰੀ ਲੰਕਾ: ਧਮਾਕਿਆਂ ਤੋਂ ਬਾਅਦ ਚਿਹਰੇ ਢਕਣ ‘ਤੇ ਲੱਗੀ ਰੋਕ
ਈਸਟਰ ਦੇ ਦਿਨ 21 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀ ਲੰਕਾ ਦੀ ਸਰਕਾਰ ਨੇ ਚਿਹਰੇ ਨੂੰ ਢਕਣ ਵਾਲੇ…
ਪੈਰਾਂ ਹੇਠੋਂ ਨਿਕਲ ਗਈ ਜ਼ਮੀਨ, ਕੋਈ ਹੋਰ ਹੀ ਵਜਾ ਗਿਆ ਬੀਨ
ਇਹ ਬ੍ਰਿਟੇਨ ‘ਚ ਰਹਿਣ ਵਾਲੇ ਇੱਕ ਸਫ਼ਲ ਵਪਾਰੀ ਦੀ ਕਹਾਣੀ ਹੈ। ਉਹ ਤਿੰਨ ਬੱਚਿਆਂ ਦਾ ਪਿਤਾ ਹੈ। ਜਿਨ੍ਹਾਂ ਵਿੱਚੋਂ ਜੁੜਵਾਂ…