ਰਾਜਪੁਰਾ : ਸਵਾਮੀ ਵਿਵੇਕਾਨੰਦ ਇੰਸਟੀਚਿਊਟ ਸਵਾਈਟ ਦੇ ਪਾੜ੍ਹੇ ਜਾਵੇਦ ਖਾਨ ਨੇ ਸਭ ਤੋਂ ਤੇਜ਼ ਬਿਜਲੀ ਵਾਲੀ ਕਾਰ ਬਣਾ ਕੇ ਬਹਿਜਾ ਬਹਿਜਾ ਕਰਵਾ ਦਿੱਤੀ ਐ। ਬੀ ਟੈਕ ਫਾਈਨਲ ਦੇ ਪਾੜ੍ਹੇ ਜਵਾਦ ਖਾਨ ਨੇ ਕਾਲਜ ਦੇ ਤਜਰਬਾ ਘਰ ਵਿਚ ਬਿਜਲੀ ਵਾਲੀ ਕਾਰ ਬਣਾਉਣ ਦਾ ਸੁਪਨਾ ਸਿਰਜ ਲਿਆ ਸੀ। ਉਸ ਨੇ ਕਾਰ ਦਾ ਡੀਜ਼ਾਈਨ ਬਣਾ ਕੇ ਉਸ ਦੀ ਪਰਖ ਲਈ ਪੇਸ਼ ਕਰ ਦਿੱਤਾ। ਇਹ ਕਾਰ ਹੁਣ ਤੱਕ ਦੀ ਸਭ ਤੋਂ ਸਸਤੀ ਢਾਈ ਲੱਖ ਰੁਪਏ ਦੀ ਹੈ ਤੇ ਤੇਜ਼ ਰਫਤਾਰ ਨਾਲ ਚਲਦੀ ਹੈ। ਉਸ ਨੇ ਦਸਿਆ ਕਿ ਇਸ ਕਾਰਨ ਨੂੰ ਤਿਆਰ ਕਰਨ ਵਿਚ 22 ਮਹੀਨੇ ਦਾ ਸਮਾਂ ਲੱਗਾ। ਇਸ ਕਾਰ ‘ਚ ਦੋ ਬੰਦੇ ਸਵਾਰੀ ਕਰ ਸਕਦੇ ਹਨ ਤੇ ਇਹ ਚਾਰ ਪੰਜ ਘੰਟੇ ਵਿਚ ਤਿਆਰ ਹੋ ਜਾਂਦੀ ਹੈ। ਇਹ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਭੱਜ ਸਕਦੀ ਹੈ। ਇਸ ਤਰ੍ਹਾਂ ਦੀ ਹੁਣ ਤੱਕ ਕੋਈ ਵੀ ਬਿਜਲੀ ਕਾਰ ਤਿਆਰ ਨਹੀਂ ਹੋਈ। ਕਾਲਜ ਵੱਲੋਂ ਇਸ ਨੂੰ ਪੇਟੇਂਟ ਕਰਵਾਇਆ ਜਾ ਰਿਹਾ ਹੈ।
Related Posts
ਭਾਜਪਾ ਨੇ ਉਮਰ ਹੱਦ ਨੂੰ ਕੀਤਾ ਖਤਮ, ਟਕਸਾਲੀ ਵੀ ਲੜਨਗੇ ਲੋਕ ਸਭਾ ਚੋਣ
ਜਲੰਧਰ : ਭਾਜਪਾ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 75 ਸਾਲ ਦੀ ਉਮਰ ਹੱਦ ਨੂੰ ਖਤਮ ਕਰਨ ਦਾ ਫੈਸਲਾ ਕੀਤਾ…
ਜੇ ਲੈਣਾ ਵੀਜ਼ਾ, ਛਕਣਾ ਪਏਗਾ ਅਮਰੀਕੀ ਪੀਜ਼ਾ
ਵਾਸ਼ਿੰਗਟਨ — ਅਮਰੀਕੀ ਕਾਂਗਰਸ ਨੇ ਇਕ ਖਾਸ ਬਿੱਲ ਪਾਸ ਕੀਤਾ ਹੈ, ਜਿਸ ਵਿਚ ਚੀਨ ਦੇ ਉਨ੍ਹਾਂ ਅਧਿਕਾਰੀਆਂ ‘ਤੇ ਵੀਜ਼ਾ ਪਾਬੰਦੀ…
ਕਨੇਡਾ ਡੇਅ ਤੇ ਟਰੂਡੋ ਨੇ ਪ੍ਰਵਾਸੀਆਂ ਨੂੰ ਕੀਤਾ ਖੁਸ਼
ਓਟਾਵਾ – ਕੈਨੇਡਾ ਡੇਅ ਮੌਕੇ ਜਿੱਥੇ ਮੁਲਕ ਵਿਚ ਜਸ਼ਨ ਮਨਾਏ ਜਾ ਰਹੇ ਸਨ। ਉਥੇ ਹੀ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ…