ਜਲੰਧਰ— ਮੋਬਾਇਲ-ਕੰਪਿਊਟਰ ‘ਤੇ ਹਮੇਸ਼ਾ ਨਜ਼ਰ ਲਗਾਉਣ ਕਾਰਨ ਅਤੇ ਲਗਾਤਾਰ ਕਈ ਘੰਟੇ ਕੰਮ ਕਰਨ ਤੋਂ ਇਲਾਵਾ ਨੀਂਦ ਪੂਰੀ ਨਾ ਹੋਣ ‘ਤੇ ਅੱਜ ਲੋਕਾਂ ਨੂੰ ਘੱਟ ਉਮਰ ‘ਚ ਹੀ ਐਨਕਾਂ ਲੱਗ ਜਾਂਦੀਆਂ ਹਨ ਪਰ ਆਯੁਰਵੇਦ ‘ਚ ਅਜਿਹੇ ਕਈ ਉਪਾਅ ਹਨ ਜੋ ਅੱਖਾਂ ਦੀ ਰੌਸ਼ਨੀ ਵਧਾ ਕੇ ਤੁਸੀਂ ਐਨਕ ਦਾ ਨੰਬਰ ਘੱਟ ਕਰ ਸਕਦੇ ਹੋ ਜਾਂ ਐਨਕਾਂ ਵੀ ਉਤਾਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਦੇਸੀ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਐਨਕ ਦਾ ਨੰਬਰ ਘੱਟ ਅਤੇ ਉਤਾਰ ਵੀ ਸਕਦੇ ਹੋ।
1.ਆਂਵਲਾ— ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਸੁੱਕੇ ਆਂਵਲੇ ਵੀ ਬੇਹੱਦ ਫਾਇਦੇਮੰਦ ਸਾਬਤ ਹੁੰਦੇ ਹਨ। ਸੁੱਕੇ ਆਂਵਲਿਆਂ ਨੂੰ ਰਾਤ ਭਰ ਪਾਣੀ ‘ਚ ਭਿਉ ਦਿਉ ਅਤੇ ਸਵੇਰੇ ਇਸ ਪਾਣੀ ਨੂੰ ਛਾਣ ਕੇ ਇਸ ਨਾਲ ਅੱਖਾਂ ਧੋਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਵੀ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।
2.ਜੀਰਾ—ਜੀਰਾ ਅਤੇ ਮਿਸ਼ਰੀ ਵੀ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਫਾਇਦੇਮੰਦ ਹੁੰਦੀ ਹੈ। ਜੀਰੇ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ‘ਚ ਪੀਸ ਲਵੋ ਅਤੇ ਇਸ ਨੂੰ ਹਰ-ਰੋਜ਼ ਇਕ ਚਮਚ ਦੇਸੀ ਘਿਉ ਦੇ ਨਾਲ ਲੈਣਾ ਚਾਹੀਦਾ ਹੈ।
3.ਇਲਾਇਚੀ—ਤਿੰਨ ਜਾਂ ਚਾਰ ਹਰੀਆਂ ਇਲਾਇਚੀਆਂ ਨੂੰ ਇਕ ਚਮਚ ਸੌਂਫ ਨਾਲ ਪੀਸ ਕੇ ਇਸ ਨੂੰ ਹਰ-ਰੋਜ਼ ਇਕ ਗਿਲਾਸ ਦੁੱਧ ਦੇ ਨਾਲ ਲੈਣਾ ਚਾਹੀਦਾ ਹੈ।
4. ਸੌਂਫ— ਇਕ ਚਮਚ ਸੌਂਫ ‘ਚ ਬਾਦਾਮ ਅਤੇ ਅੱਧਾ ਚਮਚ ਮਿਸ਼ਰੀ ਪੀਸ ਕੇ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਦੁੱਧ ਕੇ ਨਾਲ ਲੈਣਾ ਚਾਹੀਦਾ ਹੈ।
5.ਬਾਦਾਮ—ਰੋਜ਼ਾਨਾ 6-7 ਬਾਦਾਮ ਪਾਣੀ ‘ਚ ਭਿਓਂ ਕੇ ਅਤੇ ਇਨ੍ਹਾਂ ਨੂੰ ਸਵੇਰੇ ਛਿੱਲਕੇ ਉਤਾਰ ਕੇ ਖਾਣੇ ਚਾਹੀਦੇ ਹਨ। ਇਹ ਵੀ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਫਾਇਦੇਮੰਦ ਸਾਬਤ ਹੁੰਦੇ ਹਨ।
6. ਗਾਜਰ—ਇਸ ‘ਚ ਵਿਟਾਮਿਨ 1 ਪਾਇਆ ਜਾਂਦਾ ਹੈ, ਇਸ ਨੂੰ ਰੇਗੂਲਰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਵੀ ਅੱਖਾਂ ਦੀ ਰੌਸ਼ਨੀ ਵੱਧਦੀ ਹੈ।
7. ਸਰੋਂ ਦਾ ਤੇਲ—ਰੋਜ਼ਾਨਾ ਰਾਤ ਨੂੰ ਸੌਂਣ ਤੋਂ ਪਹਿਲਾਂ ਤਲਵਿਆਂ ‘ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ।
8. ਗ੍ਰੀਨ-ਟੀ—ਰੇਗੂਲਰ ਦਿਨ ਭਰ ‘ਚ ਦੋ ਜਾਂ ਤਿੰਨ ਕੱਪ ਗ੍ਰੀਨ-ਟੀ ਪੀਣੀ ਚਾਹੀਦੀ ਹੈ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਅੱਖਾਂ ਨੂੰ ਹੈਲਥੀ ਰੱਖਦੇ ਹਨ।