ਕਿਉਂ ਹੋਈ ਬੰਦ
ਮਾਰੂਤੀ ਸੁਜ਼ੂਕੀ ਜਿਪਸੀ ਭਾਰਤ ’ਚ 33 ਸਾਲ ਪਹਿਲਾਂ ਆਈ ਸੀ ਅਤੇ ਇਸ ਦਾ ਦੂਜਾ ਜਨਰੇਸ਼ਨ ਵੀ ਸਮਾਨ ਅਵਤਾਰ ’ਚ ਹੁਣ ਤਕ ਵੇਚਿਆ ਗਿਆ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਇਸ ਐੱਸ.ਯੂ.ਵੀ. ਦਾ ਤੀਜਾ ਜਨਰੇਸ਼ਨ ਮਾਡਲ 1998 ’ਚ ਆਇਆ ਅਤੇ ਇਸ ਦੇ ਪਿਛਲੇ ਸਾਲ ਹੀ ਇਸ ਦਾ ਚੌਥਾ ਜਨਰੇਸ਼ਨ ਮਾਡਲ ਉਤਾਰਿਆ ਗਿਆ। ਕੰਪਨੀ ਨੇ ਭਾਰਤ ’ਚ ਜਿਪਸੀ ਨੂੰ ਅਪਡੇਟਿਡ ਕ੍ਰੈਸ਼ ਟੈਸਟ ਦੇ ਚੱਲਦੇ ਅਤੇ BS6 ਨਾਰਮਸ ਦੇ ਚੱਲਦੇ ਬੰਦ ਕੀਤਾ ਹੈ।

ਕਿਉਂ ਸੀ ਭਾਰਤੀ ਸੈਨਾ ਦੀ ਪਹਿਲੀ ਪਸੰਦ
ਭਾਰਤੀ ਸੈਨਾ ਨੇ ਜਿਪਸੀ ਦਾ ਸਾਫਟ ਟਾਪ ਵਰਜਨ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਹੈ, ਜਿਸ ਦਾ ਭਾਰ ਸਿਰਫ 989 ਕਿਲੋਗ੍ਰਾਮ ਹੈ। ਉਥੇ ਹੀ ਇਸ ਦੇ ਹਾਈ ਟਾਪ ਦਾ ਭਾਰ 1020 ਕਿਲੋਗ੍ਰਾਮ ਹੈ। ਦੱਸ ਦੇਈਏ ਕਿ ਜਿਪਸੀ ਦਾ ਘੱਟ ਭਾਰ ਇਸ ਨੂੰ ਮੁਸ਼ਕਲ ਰਸਤਿਆਂ ’ਤੇ ਚੱਲਣ ਲਈ ਆਸਾਨ ਬਣਾਉਂਦਾ ਹੈ। ਇੰਨਾ ਹੀ ਨਹੀਂ ਹਲਕੇ ਭਾਰ ਦੇ ਚੱਲਦੇ ਇਸ ਨੂੰ ਘੱਟ ਪਾਵਰ ਵਾਲੇ ਹੈਲੀਕਾਪਟਰ ਜਾਂ ਏਅਰਕ੍ਰਾਫਟ ਦੀ ਮਦਦ ਨਾਲ ਆਸਾਨੀ ਨਾਲ ਉਚਾਈ ਵਾਲੀਆਂ ਥਾਵਾਂ ’ਤੇ ਪਹੁੰਚਾਇਆ ਜਾ ਸਕਦਾ ਹੈ। ਭਾਰੀ ਐੱਸ.ਯੂ.ਵੀ. ਦੇ ਮੁਕਾਬਲੇ ਇਸ ਨੂੰ ਰੇਗੀਸਤਾਨ, ਚਿੱਕੜ ਅਤੇ ਬਰਫੀਲੇ ਰਸਤਿਆਂ ’ਤੇ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ 500 ਕਿਲੋਗ੍ਰਾਮ ਤਕ ਦਾ ਭਾਰ ਢੋਣ ਦੀ ਸਮਰੱਥਾ ਰੱਖਦੀ ਸੀ। ਸੈਨਾ ਦੇ ਦੂਰਦਰਾਜ ਦੇ ਇਲਾਕਿਆਂ ’ਚ ਆਮਤੌਰ ’ਤੇ ਰੋਜ਼ਾਨਾ ਹਥਿਆਰ ਅਤੇ ਰਾਸ਼ਨ ਲੈ ਕੇ ਆਉਣਾ-ਜਾਣਾ ਇਸ ਐੱਸ.ਯੂ.ਵੀ. ਨਾਲ ਹੀ ਹੁੰਦਾ ਸੀ। ਇਹ ਆਪਣੇ ਭਾਰ ਦੇ ਅੱਧੇ ਤੋਂ ਜ਼ਿਆਦਾ ਭਾਰ ਚੁੱਕਣ ਦੀ ਸਮਰੱਥਾ ਰੱਖਦੀ ਸੀ, ਇਸ ਲਈ ਇਹ ਭਾਰਤੀ ਸੈਨਾ ਦੀ ਪਹਿਲੀ ਪਸੰਦ ਬਣੀ ਹੋਈ ਸੀ।