ਨਵੀਂ ਦਿੱਲੀ, 9 ਦਸੰਬਰ (ਏਜੰਸੀ)- ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ. ਡਬਲਿਊ.) ਨੇ ਫ਼ਿਲਮਕਾਰ ਵਾਸੂ ਭਗਨਾਨੀ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਬਾਲੀਵੁੱਡ ਨਿਰਮਾਤਾ ਪ੍ਰੇਰਨਾ ਅਰੋੜਾ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ | ਅਧਿਕਾਰੀ ਮੁਤਾਬਿਕ ਅਰੋੜਾ ਨੇ ਇਕ ਫ਼ਿਲਮ ਦੇ ਵਿਸ਼ੇਸ਼ ਅਧਿਕਾਰ ਲਈ ਭਗਨਾਨੀ ਦੀ ਕੰਪਨੀ ਪੂਜਾ ਇੰਟਰਟੇਨਮੈਂਟ ਤੋਂ ਪੈਸੇ ਲਏ ਸਨ | ਅਰੋੜਾ ਨੇ ਇਕ ਹੀ ਫ਼ਿਲਮ ਦੇ ਵਿਸ਼ੇਸ਼ ਅਧਿਕਾਰ ਲਈ ਕਈ ਹੋਰ ਨਿਵੇਸ਼ਕਾਂ ਤੋਂ ਵੀ ਪੈਸੇ ਲੈ ਲਏ | ਪੁਲਿਸ ਅਧਿਕਾਰੀ ਨੇ ਕਿਹਾ ਕਿ ਅਜਿਹਾ ਕਰਦੇ ਹੋਏ ਅਰੋੜਾ ਨੇ ਕਿਸੇ ਨਿਵੇਸ਼ਕ ਨੂੰ ਦੂਸਰੇ ਨਿਵੇਸ਼ਕ ਤੋਂ ਵਿਸ਼ੇਸ਼ ਅਧਿਕਾਰ ਲਈ ਹਾਸਲ ਕੀਤੇ ਗਏ ਪੈਸੇ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਅਤੇ ਅਨੁਬੰਧ ਦੀ ਉਲੰਘਣਾ ਕੀਤੀ | ਅਰੋੜਾ ਨੂੰ ਬੀਤੇ ਦਿਨੀਂ ਗਿ੍ਫ਼ਤਾਰ ਕੀਤਾ ਗਿਆ ਅਤੇ ਸੋਮਵਾਰ ਤੱਕ ਲਈ ਉਸ ਨੂੰ ਈ.ਓ. ਡਬਲਿਊ. ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ | ਭਗਨਾਨੀ ਨੇ ਪਹਿਲੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਅਰੋੜਾ ਦੀ ਕੰਪਨੀ ਕ੍ਰੀਅਰਜ਼ ਇੰਟਰਟੇਨਮੈਂਟ ਦੁਆਰਾ ‘ਫੰਨੇ ਖਾਂ’ ਅਤੇ ‘ਬੱਤੀ ਗੁੱਲ ਮੀਟਰ ਚਾਲੂ’ ਫ਼ਿਲਮਾਂ ਦੇ ਬਰਾਬਰ ਅਧਿਕਾਰ ਦਿੱਤੇ ਗਏ ਹਨ | ਜ਼ਿਕਰਯੋਗ ਹੈ ਕਿ ਪ੍ਰੇਰਨਾ, ਅਕਸ਼ੈ ਕੁਮਾਰ ਦੀ ਫ਼ਿਲਮ ‘ਪੈਡਮੈਨ’ ਦੀ ਵੀ ਨਿਰਮਾਤਾ ਸੀ |
Related Posts
ਨਜ਼ੀਰ ਵਾਨੀ ਜੋ ਕਦੇ ਸੀ ਅੱਤਵਾਦੀ
ਉਹ ਨਵੰਬਰ ਦੀ ਠੰਢੀ ਰਾਤ ਸੀ ਜਦੋਂ ਭਾਰਤੀ ਫੌਜ ਨੇ ਦੱਖਣੀ ਕਸ਼ਮੀਰ ਦੇ ਸ਼ੋਪਿਆਂ ਜਿਲ੍ਹੇ ਦੇ ਬਟਾਗੁੰਡ ਪਿੰਡ ਨੂੰ ਘੇਰਾ…
ਹੁਣ ਕਿਆ ਕਰੇਗਾ ਜੱਟ ਮੰਨਾ , ਗਲੀਆਂ ਦੇ ਕੱਖਾਂ ਵਾਂਗ ਰੁਲੇਗਾ ਗੰਨਾ
ਚੰਡੀਗੜ੍ਹ— ਪੰਜਾਬ ‘ਚ ਇਸ ਮਹੀਨੇ ਮਿੱਲਾਂ ‘ਚ ਪਿੜਾਈ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਪਰ ਗੰਨੇ ਦਾ ਮੁੱਲ ਘੱਟ…
ਵਰਲਡ ਸਿੱਖ ਪਾਰਲੀਮੈਂਟ ਵਲੋਂ ਭਾਰਤ ਸਰਕਾਰ ਖਿਲਾਫ ਅਤੇ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ ।
ਲੰਡਨ — ਪੰਜਾਬ ਅੰਦਰ ਨਵਾਂਸ਼ਹਿਰ ਦੀ ਅਦਾਲਤ ਵੱਲੋਂ 3 ਨੌਜਵਾਨਾਂ ਅਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਸੁਰਜੀਤ ਸਿੰਘ ਨੂੰ ਸਿੱਖ ਲਿਟਰੇਚਰ…