ਅੰਮ੍ਰਿਤਸਰ : ਕਰਤਾਰਪੁਰ ਲਾਂਘੇ ਸੰਬੰਧੀ ਰੱਖੇ ਗਏ ਉਦਾਘਟਨ ਸਮਾਰੋਹ ਤੋਂ ਪਹਿਲਾਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਡੇਰਾ ਬਾਬਾ ਨਾਨਕ ਪਹੁੰਚੇ। ਜਿੱਥੇ ਉਨ੍ਹਾਂ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਡੇਰਾ ਬਾਬਾ ਨਾਨਕ ਤੋਂ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਕੋਰੀਡੋਰ ਖੁੱਲ੍ਹਣ ਦਾ ਸਿਹਰਾ ਨਵਜੋਤ ਸਿੱਧੂ ਨੇ ਸੰਗਤਾਂ ਦੇ ਸਿਰ ਬੰਨ੍ਹਿਆ।ਸਿੱਧੂ ਨੇ ਕਿਹਾ ਕਿ ਸੰਗਤਾਂ ਦੀਆਂ ਅਰਦਾਸਾਂ ਸਦਕਾ ਹੀ ਇਹ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੰਗਤਾਂ ਵਲੋਂ ਇਸ ਲਾਂਘੇ ਦੇ ਖੁੱਲ੍ਹਣ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਅਰਦਾਸਾਂ ਸਦਕਾ ਹੀ ਅੱਜ ਇਹ ਸੰਭਵ ਹੋ ਸਕਿਆ ਹੈ।
Related Posts
ਸਰਕਾਰੀ ਪਾਸਾ ਬੋਲਦਾ ਨਹੀਂ ਵਿਰੋਧੀਆਂ ਦੀ ਕੋਈ ਸੁਣਦਾ ਨਹੀਂ
ਦਲੀਪ ਸਿੰਘ ਵਾਸਨ, ਐਡਵੋਕੇਟ ਸਾਡੇ ਮੁਲਕ ਵਿੱਚ ਜਿਹੜਾ ਵੀ ਪਰਜਾਤੰਤਰ ਆ ਗਿਆ ਹੈ ਜਿਸ ਵਿੱਚ ਸਦਨਾ ਵਿੱਚ ਹਾਜ਼ਰ ਬਹੁਗਿਣਤੀ ਅਰਥਾਤ…
ਲੋਕ ਸਭਾ ਚੋਣਾਂ ਵਿੱਚ ਬੁਨਿਆਦੀ ਮੁੱਦੇ ਗਾਇਬ : ਬਲਕਰਨ ਮੋਗਾ
ਮੋਗਾ : ਪ੍ਰਗਤੀਸ਼ੀਲ ਮੰਚ ਜ਼ਿਲ੍ਹਾ ਮੋਗਾ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ…
ਪੰਜਾਬ ’ਚ ਮਿਲੇ 10 ਹੋਰ ਕੋਰੋਨਾ–ਪਾਜ਼ਿਟਿਵ, ਕੁੱਲ ਮਰੀਜ਼ ਹੋਏ 89
ਪੰਜਾਬ ’ਚ ਮੰਗਲਵਾਰ ਨੂੰ 10 ਨਵੇਂ ਕੋਰੋਨਾ–ਪਾਜ਼ਿਟਿਵ ਕੇਸ ਸਾਹਮਣੇ ਆ ਗਏ ਹਨ। ਹੁਣ ਪੰਜਾਬ ’ਚ ਕੋਰੋਨਾ–ਮਰੀਜ਼ਾਂ ਦੀ ਗਿਣਤੀ ਵਧ ਕੇ 89 ਹੋ…