ਚੰਡੀਗੜ੍ਹ : ਲੌਂਗੇਵਾਲਾ ਦੀ ਲੜਾਈ ਦੇ ਹੀਰੋ ਕਹੇ ਜਾਣ ਵਾਲੇ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਚੰਦਪੁਰੀ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਏ। ਚੰਦਪੁਰੀ 78 ਸਾਲਾਂ ਦੇ ਸਨ ਅਤੇ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਲੌਂਗੇਵਾਲਾ ‘ਚ ਚੰਦਪੁਰੀ ਨੇ ਇਕੱਲੇ ਹੀ ਫੌਜ ਦੀ ਨਿੱਕੀ ਜਿਹੀ ਟੁਕੜੀ ਨਾਲ ਪਾਕਿਸਤਾਨ ਨੂੰ ਧੂੜ ਚਟਾਈ ਸੀ। ਉਨ੍ਹਾਂ ਨੇ ਇਕੱਲਿਆਂ ਪੂਰੀ ਰਾਤ ਪਾਕਿਸਤਾਨੀ ਫੌਜ ਨੂੰ ਰੋਕੀ ਰੱਖਿਆ ਸੀ। ‘ਬਾਰਡਰ’ ਫਿਲਮ ‘ਚ ਅਭਿਨੇਤਾ ਸੰਨੀ ਦਿਓਲ ਨੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਭੂਮਿਕਾ ਹੀ ਨਿਭਾਈ ਸੀ। ਇਸ ਫਿਲਮ ‘ਚ ਦੇਸ਼ ਦੇ ਇਸ ਬੇਟੇ ਦੀ ਵੀਰਤਾ ਨੂੰ ਬਾਖੂਬੀ ਦਰਸਾਇਆ ਗਿਆ ਸੀ। ਕੁਲਦੀਪ ਸਿੰਘ ਚੰਦਪੁਰੀ ਨੂੰ ਆਪਣੀਆਂ ਸੇਵਾਵਾਂ ਲਈ ਮਹਾਂਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।
Related Posts
ਕੁੱਝ ਵਸਤਾਂ ‘ਤੇ ਘੱਟ ਸਕਦਾ ਹੈ ਜੀ ਐਸ ਟੀ
ਨਵੀਂ ਦਿੱਲੀ : ਮਾਲ ਅਤੇ ਸੇਵਾ ਕਰ ਪਰਿਸ਼ਦ ਵਾਹਨਾਂ ਦੇ ਟਾਇਰਾਂ ‘ਤੇ ਜੀਐਸਟੀ ਦਰ ਨੂੰ 28 ਫ਼ੀ ਸਦੀ ਤੋਂ ਘਟਾ…
ਭਾਰਤ ਦੇ ਵਿਕਾਸ ’ਚ 7 ਕਰੋੜ 65 ਲੱਖ ਯੂਰੋ ਦਾ ਨਿਵੇਸ਼ ਕਰੇਗਾ ਜਰਮਨੀ
ਨਵੀਂ ਦਿੱਲੀ – ਭਾਰਤ ’ਚ ਵਿਕਾਸ ਵਿਚ ਸਾਂਝੇਦਾਰੀ ਦੇ 60 ਸਾਲ ਪੂਰੇ ਹੋਣ ਮੌਕੇ ਜਰਮਨੀ ਨੇ ਕਿਹਾ ਹੈ ਕਿ ਉਹ…
ਹੜ੍ਹ ਨੇ ਚਲਾਈ ‘ਮਧਾਣੀ’ ਰੁਪਇਆ ਤੇ ਵੀ ਫੇਰ ਤਾ ਪਾਣੀ
ਕਨੂਰ: ਸ਼ਜਿਦ ਨਮੁੰਦਰੀ ਦਸ ਸਾਲਾ ਬਾਅਦ ਸੋਦੀ ਅਰਬ ਤੋਂ ਅਪਣੇ ਘਰ ਵਾਪਸ ਪਰਤੇ ਸੀ ।ਪਰ 15 ਅਗਸਤ ਨੂੰ ਕੇਰਲ ਵਿੱਚ…