ਚੰਡੀਗੜ੍ਹ : ਮੋਹਾਲੀ ਤੋਂ ਛਪਦੇ ਪੰਜਾਬੀ ਅਖਬਾਰ ਰੋਜਾਨਾ ਸਪੋਕਸਮੈਨ ਵਿਚ ਬਤੌਰ ਫੋਟੋਗ੍ਰਾਫ਼ਰ ਦੇ ਤੌਰ ਤੇ ਪੱਤਰਕਾਰੀ ਦੀਆਂ ਸੇਵਾਵਾਂ ਨਿਭਾਉਣ ਵਾਲੇ ਸੰਤੋਖ ਸਿੰਘ ਅੱਜ ਸਵੇਰੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਸੰਤੋਖ ਸਿੰਘ ਜਿਨ੍ਹਾਂ ਨੂੰ ਤਾਇਆ ਜੀ ਦੇ ਨਾਮ ਨਾਲ ਵਧੇਰੇ ਕਰ ਕੇ ਜਾਣਿਆ ਜਾਂਦਾ ਸੀ, ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਜੂਝ ਰਹੇ ਸਨ। ਇਹ ਦੁਖ ਭਰੀ ਖਬਰ ਉਨ੍ਹਾਂ ਦੇ ਬੱਚਿਆਂ ਇੰਦਰਜੀਤ ਸਿੰਘ ਅਤੇ ਸਰਬਜੀਤ ਕੌਰ ਨੇ ਦਿੰਦਿਆਂ ਦੱਸਿਆ ਕਿ ਉਹ ਕੈਂਸਰ ਦੀ ਚੌਥੀ ਸਟੇਜ ਤੇ ਸਨ ਤੇ ਅੱਜ ਸਵੇਰੇ ਉਹ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 12.30 ਵਜੇ ਸੈਕਟਰ 25, ਚੰਡੀਗੜ੍ਹ ਦੇ ਸਮਸਾਨਘਾਟ ਵਿਖੇ ਕੀਤਾ ਜਾਵੇਗਾ। ਇਸ ਸਮੇਂ ਤਾਇਆ ਜੀ ਰੋਜ਼ਾਨਾ ਸਪੋਕਸਮੈਨ ਦੇ ਚੀਫ ਫੋਟੋ ਜਰਨਲਿਸਟ ਸਨ। ਉਨ੍ਹਾਂ ਨੇ ਪਹਿਲਾਂ ਪੰਜਾਬ ਰਾਜ ਉਦਯੋਗ ਐਕਸਪੋਰਟ ਕਾਰਪੋਰੇਸ਼ਨ PSIEC, ਸੈਕਟਰ 17,ਚੰਡੀਗੜ੍ਹ ਵਿੱਚ ਬਤੌਰ ਟਰੇਸਰ, ਨਕਸ਼ਾ ਨਵੀਸ ਨੌਕਰੀ ਕੀਤੀ ਪਰ ਉਹ ਕਾਰਟੂਨ, ਚਿੱਤਰਕਾਰੀ ਵਿਚ ਬਹੁਤ ਪ੍ਰਵੀਨ ਸਨ। ਉਨ੍ਹਾਂ ਨੇ ਸੈਕਟਰ 22 ਵਿਚ ਛਪਦੇ ਨਾਇਸਟੀ ਮੈਗਜ਼ੀਨ ਵਿੱਚ ਫੋਟੋਗ੍ਰਾਫੀ ਕੀਤੀ ਬਾਅਦ ਵਿਚ ਪੰਜਾਬ ਕੇਸਰੀ ਗਰੁੱਪ ਵਿਚ ਲੰਮੀ ਚੰਡੀਗੜ੍ਹ ਤੋਂ ਨੌਕਰੀ ਕੀਤੀ। ਜਦੋਂ ਰੋਜ਼ਾਨਾ ਸਪੋਕਸਮੈਨ ਸ਼ੁਰੂ ਹੋਇਆ ਉਹ ਬਾਨੀ ਪ੍ਰੈਸ ਫੋਟੋ ਜਰਨਲਿਸਟ ਸਨ ਅਤੇ ਚੰਡੀਗੜ੍ਹ ਤੋਂ ਪ੍ਰਮੁੱਖਤਾ ਨਾਲ ਛਪੇ।
Related Posts
ਭੂਮੀ ਅਤੇ ਜਲ ਸੰਭਾਲ ਮੰਤਰੀ ਨੇ ਕੰਮਕਾਜ ਦਾ ਲਿਆ ਜਾਇਜ਼ਾ
ਚੰਡੀਗੜ੍ਹ : ਪੰਜਾਬ ਦੇ ਭੂਮੀ ਅਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਜਿੱਥੇ…
ਆਉਣ ਵਾਲੇ ਦਿਨਾਂ ‘ਚ ਜ਼ੋਰ ਫੜੇਗੀ ਠੰਡ, ਡਿੱਗੇਗਾ 10 ਡਿਗਰੀ ਪਾਰਾ
ਜਲੰਧਰ— ਪਹਾੜੀ ਇਲਾਕਿਆਂ ‘ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਠੰਡ ਪੈਣ ਨਾਲ ਸੂਬੇ ‘ਚ ਸਮੌਗ ਵੱਧਣੀ ਸ਼ੁਰੂ ਹੋ ਗਈ ਹੈ।…
ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਬਠਿੰਡਾ : ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਪਟਵਾਰੀ ਜਗਜੀਤ ਸਿੰਘ, ਮਾਲ ਹਲਕਾ ਕਲਿਆਣ ਸੁੱਖਾ, ਜਿਲ੍ਹਾ…