9 ਕਰੋੜ ’ਚ ਵਿਕਿਆ ਦੁਨੀਆ ਦਾ ਸਭ ਤੋਂ ਖਤਰਨਾਕ ਲੈਪਟਾਪ

0
173

ਮੁੰਬਾਈ- ਦੁਨੀਆ ਦਾ ਸਭ ਤੋਂ ਖਤਰਨਾਕ ਲੈਪਟਾਪ 13 ਲੱਖ ਡਾਲਰ (ਕਰੀਬ 9 ਕਰੋੜ ਰੁਪਏ) ’ਚ ਵਿਕਿਆ ਹੈ। ਇਹ ਲੈਪਟਾਪ ਇਕ ਆਨਲਾਈਨ ਨੀਲਾਮੀ ’ਚ ਵਿਕਿਆ ਹੈ। ਸੈਮਸੰਗ ਦੇ ਇਸ ਲੈਪਟਾਪ ’ਚ ਦੁਨੀਆ ਦੇ 6 ਸਭ ਤੋਂ ਖਤਰਨਾਕ ਵਾਇਰਸ ਹਨ। Samsung NC10 ਲੈਪਟਾਪ ’ਚ ਮੌਜੂਦ 6 ਸਭ ਤੋਂ ਖਤਰਨਾਕ ਵਾਇਰਸਾਂ ਨੇ ਦੁਨੀਆ ਭਰ ’ਚ ਕਰੀਬ 95 ਅਰਬ ਡਾਲਰ ਦਾ ਨੁਕਸਾਨ ਕੀਤਾ ਹੈ। ਲੈਪਟਾਪ ਨੂੰ ਇੰਟਰਨੈੱਟ ਤੋਂ ਅਲੱਗ ਅਤੇ ਏਅਰ-ਗੈਪਡ ਰੱਖਿਆ ਗਿਆ ਹੈ। ਨਾਲ ਹੀ ਇਸ ਲੈਪਟਾਪ ਨੂੰ ਸੁਰੱਖਿਅਤ ਰੱਖਣ ਲਈ ਇਸ ਵਿਚ ਦਿੱਤੇ ਗਏ ਪੋਰਟ ਨੂੰ ਡਿਸੇਬਲ ਕਰ ਦਿੱਤਾ ਗਿਆ ਹੈ। ਇਸ Windows XP ਲੈਪਟਾਪ ਨੂੰ ਆਰਟ ਵਰਕ ਦੇ ਰੂਪ ’ਚ ਵੇਚਿਆ ਗਿਆ ਹੈ। ਇਸ ਨੂੰ The Persistence of Chaos ਨਾਂ ਦਿੱਤਾ ਗਿਆ ਹੈ।
ਲੈਪਟਾਪ ’ਚ ਹੈ Wanna Cry ਵਰਗਾ ਖਤਰਨਾਕ ਵਾਇਰਸ
ਇੰਟਰਨੈੱਟ ਆਰਟਿਸਟ ਗੁਓ ਓ ਡਾਂਗ ਨੇ ਸਾਈਬਰ ਸਕਿਓਰਿਟੀ ਕੰਪਨੀ ਡੀਪ ਇੰਸਟਿੰਕਟ ਦੇ ਨਾਲ ਮਿਲ ਕੇ ਇਸ ਨੂੰ ਤਿਆਰ ਕੀਤਾ ਹੈ। ਇਸ ਲੈਪਟਾਪ ਲਈ ਖਤਰਨਾਕ ਵਾਇਰਲ ਦੀ ਸਪਲਾਈ ਡੀਪ ਇੰਸਟਿੰਕਟ ਨੇ ਕੀਤੀ ਹੈ। ਇਸ ਲੈਪਟਾਪ ’ਚ Wanna Cry ਰੈਨਸਮਵੇਅਰ ਵਰਗੇ ਖਤਰਨਾਕ ਵਾਇਰਸ ਹਨ। ਇਸ ਵਾਇਰਸ ਨੇ ਮਈ 2017 ’ਚ ਅਟੈਕ ਕੀਤਾ ਸੀ। ਇਸ ਵਾਇਰਸ ਦੇ ਅਟੈਕ ਨਾਲ 150 ਦੇਸ਼ਾਂ ਦੇ 200,000 ਤੋਂ ਜ਼ਿਆਦਾ ਕੰਪਿਊਟਰਾਂ ’ਤੇ ਅਸਰ ਪਿਆ ਸੀ। ਇਸ ਵਾਇਰਲ ਨੇ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਨੂੰ ਠਪ ਕਰਨ ਦੇ ਨਾਲ ਫਰਾਂਸ ’ਚ ਰੈਨੋ ਦੀ ਫੈਕਟਰੀ ’ਚ ਕੰਮਕਾਜ ’ਚ ਰੁਕਾਵਟ ਪਾਈ ਸੀ। Wanna Cry ਵਾਇਰਸ ਨਾਲ ਕਰੀਬ 4 ਅਰਬ ਡਾਲਰ ਦਾ ਨੁਕਸਾਨ ਹੋਇਆ ਸੀ। ਲੈਪਟਾਪ ’ਚ ਦੂਜਾ ਖਤਰਨਾਕ ਵਾਇਰਸ BlackEnery ਹੈ, ਜਿਸ ਨੇ ਯੂਕ੍ਰੇਨ ਅਤੇ ਆਸਪਾਸ ਦੇ ਇਲਾਕਿਆਂ ’ਚ ਪਾਵਰ ਗ੍ਰਿਡ ਨੂੰ ਬੰਦ ਕਰ ਦਿੱਤਾ ਸੀ।
ਲੈਪਟਾਪ ’ਚ ILOVEYOU ਵਾਇਰਸ ਵੀ
ਸੈਮਸੰਗ ਦੇ ਇਸ ਲੈਪਟਾਪ ’ਚ ਬਹੁਤ ਤੇਜ਼ੀ ਨਾਲ ਫੈਲਣ ਵਾਲਾ MyDoom ਵਾਇਰਸ ਵੀ ਹੈ। ਇਸ ਵਾਇਰਸ ਦਾ ਅਟੈਕ 2004 ’ਚ ਹੋਇਆ ਸੀ। ਇਸ ਵਾਇਰਸ ਦੇ ਪਿੱਛੇ ਰੂਸ ਦੇ ਈ-ਮੇਲ ਸਪੈਮਰਸ ਦਾ ਹੱਥ ਦੱਸਿਆ ਜਾ ਰਿਹਾ ਹੈ। ਲੈਪਟਾਪ ’ਚ ILOVEYOU ਵਾਇਰਸ ਵੀ ਹੈ, ਜਿਸ ਨੇ ਸਾਲ 2000 ’ਚ 5 ਲੱਖ ਤੋਂ ਜ਼ਿਆਦਾ ਕੰਪਿਊਟਰ ਸਿਸਮਟਸ ਨੂੰ ਪ੍ਰਭਾਵਿਤ ਕੀਤਾ। ਇਸ ਵਾਇਰਸ ਨੇ ਕੰਪਿਊਟਰ ਤਕ ਪਹੁੰਚ ਬਣਾਉਣ ਲਈ ਈ-ਮੇਲ ਅਤੇ ਫਾਈਲ ਸ਼ੇਅਰਿੰਗ ਸਰਵਿਸਿਜ਼ ਦਾ ਇਸਤੇਮਾਲ ਕੀਤਾ। ਇਸ ਤੋਂ ਇਲਾਵਾ ਲੈਪਟਾਪ ’ਚ SoBig ਅਤੇ DarkTequila ਵਾਇਰਸ ਵੀ ਹੈ।

Google search engine

LEAVE A REPLY

Please enter your comment!
Please enter your name here