ਨਵੀ ਦਿੱਲੀ-ਬਜਟ ਪੇਸ਼ ਕਰਨ ਵੇਲੇ ਫਾਇਨੈਂਸ ਮਨਿਸਟਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ‘ਚ ਪਿਛਲੇ 5 ਸਾਲਾਂ ‘ਚ ਮੋਬਾਇਲ ਡਾਟਾ ਦੀ ਖਪਤ 50 ਗੁਣਾ ਤੋਂ ਜ਼ਿਆਦਾ ਵਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ‘ਚ ਡਾਟਾ ਅਤੇ ਵੌਇਸ ਕਾਲਸ ਦੀ ਕਾਸਟ ਸੰਭਾਵਤ ਭਾਰਤ ‘ਚ ਸਭ ਤੋਂ ਘੱਟ ਹੈ। ਉੱਥੇ, ਮੋਬਾਇਲ ਅਤੇ ਮੋਬਾਇਲ ਪਾਰਟਸ ਬਣਾਉਣ ਵਾਲੀਆਂ ਕੰਪਨੀਆਂ ਦੀ ਗਿਣਤੀ ਵਧ ਕੇ 268 ਹੋ ਗਈ ਹੈ। ਪੀਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਅਗਲੇ 5 ਸਾਲਾਂ ‘ਚ 1 ਲੱਖ ਡਿਜ਼ੀਟਲ ਪਿੰਡ ਬਣਾਵੇਗੀ। ਦੱਸ ਦੱਈਏ ਕਿ ਭਾਰਤ 1.2 ਅਰਬ ਸਬਸਕਰਾਈਬਰਸ ਨਾਲ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਇੰਡਸਟਰੀ ਹੈ। ਇਥੇ 1.19 ਅਰਬ ਮੋਬਾਇਲ ਫੋਨ ਕੁਨੈਕਸ਼ਨ ਹਨ ਅਤੇ 50 ਕਰੋੜ ਇੰਟਰਨੈੱਟ ਯੂਜ਼ਰਸ ਹਨ। ਮਾਹਰਾਂ ਦੀ ਮੰਨਿਏ ਤਾਂ ਰਿਲਾਇੰਸ ਜਿਓ ਦੇ ਬਾਜ਼ਾਰ ‘ਚ ਉਤਰਨ ਤੋਂ ਬਾਅਦ ਡਾਟਾ ਟੈਰਿਫ ਵਾਰ ਸ਼ੁਰੂ ਹੋਇਆ ਸੀ। ਜਿਓ ਦੀ ਤਰ੍ਹਾਂ ਦੂਜੀਆਂ ਕੰਪਨੀਆਂ ਨੂੰ ਵੀ ਸਸਤੇ ਕੀਮਤ ‘ਤੇ ਮੋਬਾਇਲ ਡਾਟਾ ਦੇਣਾ ਪਿਆ। ਇਸ ਕਾਰਨ ਡਾਟਾ ਖਪਤ ‘ਚ ਕਾਫੀ ਵਾਧਾ ਹੋਇਆ ਹੈ। ਗਲੋਬਲ ਡਿਜ਼ੀਟਲ ਕਾਨਟੈਂਟ ਡਿਲਿਵਰੀ ਪਲੇਟਫਾਰਮ ਲਾਈਮਲਾਈਟ ਨੈੱਟਵਰਕਸ ਦੇ ਇਕ ਤਾਜ਼ਾ ਸਰਵੇਅ ਮੁਤਾਬਕ ਭਾਰਤੀ ਯੂਜ਼ਰਸ ਹਰ ਹਫਤੇ ਔਸਤਨ 8 ਘੰਟੇ 28 ਮਿੰਟ ਆਨਲਾਈਨ ਵੀਡੀਓਜ਼ ਦੇਖ ਰਹੇ ਹਨ। ਇਹ ਉਨ੍ਹਾਂ ਦੇ ਟੀ.ਵੀ. ਦੇਖਣ ਦਾ ਔਸਤ ਸਮੇਂ ਤੋਂ ਵੀ ਜ਼ਿਆਦਾ ਹੈ। ਉੱਥੇ 2018 ‘ਚ ਇਹ ਅੰਕੜਾ ਗਲੋਬਲ ਲੇਵਲ ‘ਤੇ ਕੇਵਲ 6 ਘੰਟੇ ਅਤੇ 45 ਮਿੰਟ ਸੀ।
Post Views: 2