5 ਜੂਨ ਨੂੰ ਅਮਰਿੰਦਰ ਗਿੱਲ ਤੇ ਸਲਮਾਨ ਖ਼ਾਨ ਦੀ ਫਿਲਮ ਹੋਵੇਗੀ ਰਿਲੀਜ਼

ਜਲੰਧਰ : ਵੱਖ-ਵੱਖ ਗੀਤਾਂ ਤੇ ਅਦਾਕਾਰੀ ਦੇ ਸਦਕਾ ਪੰਜਾਬੀ ਫਿਲਮ ‘ਚ ਵੱਖਰੀ ਛਾਪ ਛੱਡਣ ਵਾਲੇ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਇਕ ਵਾਰ ਮੁੜ ਚਰਚਾ ‘ਚ ਆ ਗਏ ਹਨ। ਦਰਅਸਲ, ਹਰ ਵਾਰ ਇਕ ਚੰਗੇ ਮੁੱਦੇ ਅਤੇ ਵਧੀਆ ਕੰਟੈਂਟ ਵਾਲੀਆਂ ਫਿਲਮਾਂ ਨਾਲ ਪਰਦੇ ‘ਤੇ ਦਸਤਕ ਦੇਣ ਵਾਲੇ ਅਮਰਿੰਦਰ ਗਿੱਲ ਦੀ ਨਵੀਂ ਫਿਲਮ ਦਾ ਐਲਾਨ ਹੋ ਚੁੱਕਾ, ਜੋ ਕਿ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਮਰਿੰਦਰ ਗਿੱਲ ਦੀ ਫਿਲਮ ਦਾ ਨਾਂ ‘ਦਿਲਾ ਮੇਰਿਆ’ ਹੈ, ਜਿਸ ਨੂੰ ਸੁੱਖ ਸੰਘੇੜਾ ਡਾਇਰੈਕਟ ਕਰ ਰਹੇ ਹਨ। ਇਹ ਫਿਲਮ ਹੋਮ ਪ੍ਰੋਡਕਸ਼ਨ ਰਿਧਮ ਬੋਆਏਜ਼ ਦੇ ਬੈਨਰ ਹੇਠ ਹੀ ਬਣਾਈ ਜਾ ਰਹੀ ਹੈ। ਫ਼ਿਲਮ ਦੀ ਕਹਾਣੀ ਧੀਰਜ ਰਤਨ ਅਤੇ ਅੰਬਰ ਦੀਪ ਸਿੰਘ ਨੇ ਲਿਖੀ ਹੈ।
ਦੱਸ ਦਈਏ ਕਿ ਅਮਰਿੰਦਰ ਗਿੱਲ ਨੇ ਪਹਿਲਾ ਫਿਲਮ ਦੀ ਰਿਲੀਜ਼ਿੰਗ ਡੇਟ 7 ਜੂਨ ਰੱਖੀ ਗਈ ਸੀ ਪਰ ਹੁਣ ਇਹ ਫਿਲਮ ਸਲਮਾਨ ਖਾਨ ਦੀ ਫਿਲਮ ‘ਭਾਰਤ’ ਦੀ ਰਿਲੀਜ਼ਿੰਗ ਵਾਲੇ ਦਿਨ ਯਾਨੀ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਅਮਰਿੰਦਰ ਗਿੱਲ ਦੇ ਨਾਲ ਹਰੀਸ਼ ਵਰਮਾ ਅਤੇ ਰੂਪੀ ਗਿੱਲ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ ਸਲਮਾਨ ਖਾਨ ਦੀ ‘ਭਾਰਤ’ ਫਿਲਮ ਦੇ ਨਾਲ ਰਿਲੀਜ਼ ਕਰਨਾ ਦਰਸਾਉਂਦਾ ਹੈ ਕਿ ਅਮਰਿੰਦਰ ਗਿੱਲ ਨੂੰ ਆਪਣੇ ਪ੍ਰਸ਼ੰਸ਼ਕਾਂ ਅਤੇ ਫਿਲਮ ‘ਤੇ ਕਾਫੀ ਭਰੋਸਾ ਹੈ। ਅਕਸਰ ਜਦੋਂ ਅਜਿਹੇ ਵੱਡੇ ਸਟਾਰਸ ਦੀ ਫਿਲਮ ਨਾਲ ਕਿਸੇ ਪੰਜਾਬੀ ਫਿਲਮ ਦੀ ਰਿਲੀਜ਼ਿੰਗ ਡੇਟ ਕਲੈਸ਼ ਹੁੰਦੀ ਹੈ ਤਾਂ ਪੰਜਾਬੀ ਇੰਡਸਟਰੀ ‘ਚ ਫਿਲਮ ਦੀ ਰਿਲੀਜ਼ਿੰਗ ਡੇਟ ਬਦਲ ਲਈ ਜਾਂਦੀ ਹੈ ਪਰ ਅਮਰਿੰਦਰ ਗਿੱਲ ਨੇ ਅਜਿਹਾ ਬਿਲਕੁਲ ਨਹੀਂ ਕੀਤਾ। ਦੱਸ ਦਈਏ ਕਿ ਅਮਰਿੰਦਰ ਗਿੱਲ ਪਹਿਲਾਂ ਵੀ ਬਾਲੀਵੁੱਡ ਫਿਲਮਾਂ ਨੂੰ ਟੱਕਰ ਦੇ ਕੇ ਪੰਜਾਬੀ ਇੰਡਸਟਰੀ ਦਾ ਲੋਹਾ ਮਨਵਾ ਚੁੱਕੇ ਹਨ। 31 ਜੁਲਾਈ 2015 ਨੂੰ ਅਜੇ ਦੇਵਗਨ ਦੀ ਬਾਲੀਵੁੱਡ ਦੀ ਹਿੱਟ ਫਿਲਮ ‘ਦ੍ਰਿਸ਼ਮ’ ਨੂੰ ‘ਅੰਗਰੇਜ਼’ ਫਿਲਮ ਨਾਲ ਮਾਤ ਦਿੱਤੀ ਸੀ। ਹੁਣ ਦੇਖਣਾ ਹੋਵੇਗਾ ਅਮਰਿੰਦਰ ਗਿੱਲ ਇਸ ਵਾਰ ਸਲਮਾਨ ਖਾਨ ਨੂੰ ਕਿਹੋ ਜਿਹੀ ਟੱਕਰ ਦਿੰਦੇ ਹਨ।

Leave a Reply

Your email address will not be published. Required fields are marked *