40 ਹਜ਼ਾਰ ਲੋਕਾਂ ਨਾਲ ਅੱਜ ਪ੍ਰਧਾਨ ਨਰਿੰਦਰ ਨੇ ਕੀਤਾ ਯੋਗ ਆਸਣ

0
210

ਰਾਂਚੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ 5ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਝਾਰਖੰਡ ਦੀ ਰਾਜਧਾਨੀ ਰਾਂਚੀ ‘ਚ ਕਰੀਬ 40 ਹਜ਼ਾਰ ਲੋਕਾਂ ਨਾਲ ਯੋਗ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨਾਲ ਰਾਂਚੀ ਦੇ ਧਰੁਵਾ ਸਥਿਤ ਪ੍ਰਭਾਤ ਤਾਰਾ ਮੈਦਾਨ ‘ਚ ਲਗਭਗ 40 ਹਜ਼ਾਰ ਲੋਕਾਂ ਨੇ ਤਿੰਨ ਵਾਰ ‘ਓਮ’ ਦੇ ਉਚਾਰਨ ਕਰਦੇ ਹੋਏ ਸ਼ਾਂਤੀ ਪਾਠ ਨਾਲ ਯੋਗ ਅਭਿਆਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਯੋਗ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਦੇ ਨਿਯਮਿਤ ਅਭਿਆਸ ਨਾਲ ਦੇਸ਼ ਅਤੇ ਦੁਨੀਆ ‘ਚ ਸ਼ਾਂਤੀ ਦਾ ਵਾਤਾਵਰਣ ਸਥਾਪਤ ਹੋਵੇਗਾ। ਸ਼੍ਰੀ ਮੋਦੀ ਨਾਲ ਝਾਰਖੰਡ ਦੀ ਰਾਜਪਾਲ ਦਰੋਪਦੀ ਮੁਰਮੂ, ਮੁੱਖ ਮੰਤਰੀ ਰਘੁਵਰ ਦਾਸ, ਕੇਂਦਰੀ ਮੰਤਰੀ ਆਊਸ਼ ਮੰਤਰੀ (ਆਜ਼ਾਦ ਚਾਰਜ) ਸ਼੍ਰੀਪਦ ਯੇਸੋ ਨਾਈਕ ਅਤੇ ਰਾਜ ਦੇ ਸਿਹਤ ਮੰਤਰੀ ਰਾਮਚੰਦਰ ਚੰਦਰਵੰਸ਼ੀ ਨੇ ਵੀ ਯੋਗ ਕੀਤਾ।ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ‘ਚ 27 ਸਤੰਬਰ 2014 ਨੂੰ ਦੁਨੀਆ ਭਰ ‘ਚ ਯੋਗ ਦਿਵਸ ਮਨਾਉਣ ਦੀ ਅਪੀਲ ਕੀਤੀ ਸੀ। ਮਹਾਸਭਾ ਨੇ 11 ਦਸੰਬਰ 2014 ਨੂੰ ਐਲਾਨ ਕੀਤਾ ਕਿ 21 ਜੂਨ ਦਾ ਦਿਨ ਦੁਨੀਆ ‘ਚ ਯੋਗ ਦਿਵਸ ਦੇ ਰੂਪ ‘ਚ ਮਨਾਇਆ ਜਾਵੇਗਾ। ਕੌਮਾਂਤਰੀ ਯੋਗ ਦਿਵਸ ਦੇ ਆਯੋਜਨ ਦਾ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਨੇ ਸਮਰਥਨ ਕੀਤਾ ਅਤੇ ਦੁਨੀਆ ਦੇ 170 ਤੋਂ ਵਧ ਦੇਸ਼ਾਂ ਦੇ ਲੋਕ 21 ਜੂਨ ਨੂੰ ਵਿਸ਼ਵ ਯੋਗ ਦਿਵਸ ਦੇ ਰੂਪ ‘ਚ ਮਨਾਉਂਦੇ ਹਨ ਅਤੇ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੰਕਲਪ ਲੈਂਦੇ ਹਨ।

Google search engine

LEAVE A REPLY

Please enter your comment!
Please enter your name here