ਪਟਿਆਲਾ- ਅੱਜ ਸਵੇਰੇ ਰਾਜਪੁਰਾ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ‘ਚ ਹੋਈ ਗੜੇਮਾਰੀ ਨੇ ਕਨੇਡਾ ਦੀ ਬਰਫ ਦੀ ਯਾਦ ਤਾਜਾ ਕਰਵਾ ਦਿੱਤੀ । ਗੜੇਮਾਰੀ ਇੰਨੀ ਤੇਜ ਸੀ ਕਿ ਪਲਾਸਟਿਕ ਦੇ ਜਿਹੜੇ ਭਾਂਡੇ ਬਾਹਰ ਪਏ ਸਨ ਉਹਨਾਂ ਵਿੱਚ ਮੋਰੀਆਂ ਹੋ ਗਈਆਂ ।ਪਿੰਡ ਭਟੇੜੀ ‘ਚ ਗੜੇਮਾਰੀ ‘ਚ ਫਸੇ ਕਈ ਬਜੁਰਗਾਂ ਨੂੰ ਕਾਫੀ ਕਸ਼ਟ ਝਲਣਾ ਪਿਆ।ਰਾਜਪੁਰੇ ਦਾ ਸ਼ਿਵਾ ਜੀ ਪਾਰਕ ,ਨਿਰੰਕਾਰੀ ਪਾਰਕ ਇਸ ਤਰ੍ਹਾਂ ਲੱਗ ਰਹੇ ਸਨ ਜਿਵੇਂ ਕੋਈ ਚਿੱਟੀ ਚਾਦਰ ਵਿਛਾ ਗਿਆ ਹੋਵੇ।ਜਿਹਨਾਂ ਬੱਚਿਆ ਨੇ ਪਹਿਲੀ ਵਾਰ ਗੜੇਮਾਰੀ ਹੁੰਦੀ ਦੇਖੀ ਉਹਨਾਂ ਨੂੰ ਲੱਗਿਆ ਜਿਵੇ ਸੈਂਟਾ ਕਲਾਜ ਤੋਹਫਾ ਲੈ ਕੇ ਪਹੁੰਚਿਆ ਹੋਵੇ।ਗੜੇਮਾਰੀ ਕਾਰਨ ਠੰਡ ਬਹੁਤ ਵੱਧ ਗਈ ਹੈ ਤੇ ਸਵੇਰੇ ਤੋਂ ਹੀ ਮੀਂਹ ਬਹੁਤ ਪੈ ਰਿਹਾ ਹੈ।
Related Posts
ਸ਼ੇਅਰ ਬਜ਼ਾਰ ਨੂੰ ਵੱਡਾ ਗੋਤਾ
ਨਵੀ ਦਿੱਲੀ 17 ਸਤੰਬਰ : ਭਾਰਤੀ ਸ਼ੇਅਰ ਬਜ਼ਾਰ ਵਿੱਚ ਵੱਡੀ ਗਿਰਾਵਟ ਦੇ ਨਾਲ ਸ਼ੁਰੂਆਤ ਹੋਈ। ਮੁਬੰਈ ਸਟਾਕ ਐਕਸਚੇਂਜ ਦਾ ਸੇਂਸੈਕਸ…
ਬਿਜਲੀ ‘ਤੇ ਸਬਸਿਡੀ ਦਾ ਸੱਚ
ਝੋਨੇ ਦੀ ਲਵਾਈ ਕੱਲ ਤੋਂ ਸ਼ੁਰੂ ਹੋ ਚੁੱਕੀ ਹੈ। ਝੋਨਾ ਪੰਜਾਬ ਦੀ ਮੂਲ ਫਸਲ ਨਾ ਹੋਣ ਕਰਕੇ ਇਸਦੀ ਜੜ੍ਹਾਂ ‘ਚ…
500 ਹੋਵੇ ਭਾਵੇਂ ਹੋਵੇ ਹਜ਼ਾਰ ,ਨੇਪਾਲ ਨੀ ਮੰਨਦਾ ਸਰਕਾਰ
ਕਾਠਮਾਂਡੂ – ਨੇਪਾਲ ਸਰਕਾਰ ਨੇ 200, 500 ਤੇ 2000 ਦੇ ਰੁਪਏ ਦੇ ਭਾਰਤੀ ਨੋਟਾਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ…