30 ਜੂਨ ਤਕ ਨਹੀਂ ਚਲੇਗੀ ਕੋਈ ਰੈਗੁਲਰ ਟਰੇਨ, ਸਾਰੀਆਂ ਟਿਕਟਾਂ ਰੱਦ ਕੀਤੀਆਂ

ਨਵੀਂ ਦਿੱਲੀ :ਭਾਰਤੀ ਰੇਲਵੇ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ 30 ਜੂਨ ਤਕ ਬੁੱਕ ਕੀਤੀਆਂ ਗਈਆਂ ਸਾਰੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਹੈ। ਮਤਲਬ 30 ਜੂਨ ਤਕ ਕੋਈ ਰੈਗੁਲਰ ਟਰੇਨ ਨਹੀਂ ਚਲੇਗੀ। ਹੁਣ ਕੋਈ ਨਵਾਂ ਰਿਜ਼ਰਵਰੇਸ਼ਨ ਵੀ ਨਹੀਂ ਹੋਵੇਗਾ। ਰੇਲਵੇ ਮੁਤਾਬਿਕ ਇਸ ਦੌਰਾਨ ਪਹਿਲਾਂ ਦੀ ਤਰ੍ਹਾਂ ਸਿਰਫ਼ ਸ਼ਰਮਿਕ ਸਪੈਸ਼ਲ ਅਤੇ ਸਪੈਸ਼ਲ ਰੇਲ ਗੱਡੀਆਂ ਚੱਲਦੀਆਂ ਰਹਿਣਗੀਆਂ।

ਰਿਪੋਰਟ ਅਨੁਸਾਰ, “ਭਾਰਤੀ ਰੇਲਵੇ ਨੇ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਦੀਆਂ ਟਿਕਟਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਛੇਤੀ ਹੀ ਆਈਆਰਸੀਟੀਸੀ ਵੱਲੋਂ ਪੈਸਾ ਵਾਪਸ ਕਰ ਦਿੱਤਾ ਜਾਵੇਗਾ।”

ਦਰਅਸਲ, ਲੌਕਡਾਊਨ ਕਾਰਨ 22 ਮਾਰਚ ਤੋਂ ਦੇਸ਼ ਭਰ ‘ਚ ਰੇਲ ਗੱਡੀਆਂ ਬੰਦ ਹਨ। ਇਸੇ ਦੌਰਾਨ ਆਈਆਰਸੀਟੀਸੀ ‘ਚ 14 ਅਪ੍ਰੈਲ ਤਕ ਟਿਕਟਾਂ ਦੀ ਰਿਜ਼ਰਵੇਸ਼ਨ ਹੋ ਰਹੀ ਸੀ। 22 ਮਾਰਚ ਤੋਂ ਪਹਿਲਾਂ ਵੀ ਲੱਖਾਂ ਲੋਕਾਂ ਨੇ ਟਿਕਟਾਂ ਆਨਲਾਈਨ ਅਤੇ ਕਾਊਂਟਰ ਰਾਹੀਂ ਖਰੀਦੀਆਂ ਸਨ। ਹਾਲਾਂਕਿ, ਲੌਕਡਾਊਨ ਦੀ ਘੋਸ਼ਣਾ ਤੋਂ ਬਾਅਦ ਰੇਲ ਗੱਡੀਆਂ ਬੰਦ ਹੋ ਗਈਆਂ ਅਤੇ ਯਾਤਰੀਆਂ ਦੇ ਪੈਸੇ ਫਸ ਗਏ ਸਨ। ਹੁਣ ਇਹ ਸਾਰੀਆਂ ਟਿਕਟਾਂ ਰੱਦ ਹੋ ਗਈਆਂ ਹਨ ਅਤੇ ਪੈਸਾ ਛੇਤੀ ਹੀ ਵਾਪਸ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਨੂੰ ਭਾਰਤੀ ਰੇਲਵੇ ਨੇ ਘੋਸ਼ਣਾ ਕੀਤੀ ਸੀ ਕਿ 22 ਮਈ ਤੋਂ ਸਪੈਸ਼ਲ ਰੇਲ ਗੱਡੀਆਂ ‘ਚ ਸੀਮਤ ਵੇਟਿੰਗ ਸੂਚੀ ਸ਼ੁਰੂ ਹੋਵੇਗੀ। ਰੇਲਵੇ ਵੱਲੋਂ ਅਗਲੇ ਕੁਝ ਦਿਨਾਂ ਵਿੱਚ ਇਹ ਦੱਸਿਆ ਜਾਵੇਗਾ ਕਿ ਕਿਹੜੀਆਂ ਰੇਲ ਗੱਡੀਆਂ ਨੂੰ ਇਹ ਸਹੂਲਤ ਮਿਲੇਗੀ। ਯਾਤਰੀਆਂ ਨੂੰ ਵੇਟਿੰਗ ਸੂਚੀ ਦੀ ਸਹੂਲਤ 15 ਮਈ ਤੋਂ ਟਿਕਟ ਬੁੱਕ ਕਰਵਾਉਣ ‘ਤੇ ਮਿਲੇਗੀ।

ਹਾਲਾਂਕਿ, ਵੇਟਿੰਗ ਸੂਚੀ ਦੀ ਇੱਕ ਨਿਸ਼ਚਤ ਸੀਮਾ ਹੋਵੇਗੀ। ਏਸੀ3 ਟਾਇਰਾਂ ਲਈ 100, ਏਸੀ2 ਟਾਇਰ ਲਈ 50, ਸਲੀਪਰ ਕਲਾਸ ਲਈ 200, ਕੁਰਸੀ ਕਾਰ ਲਈ 100 ਅਤੇ ਪਹਿਲੇ ਦਰਜੇ ਦੀ ਏਸੀ ਅਤੇ ਕਾਰਜਕਾਰੀ ਕਲਾਸ ਲਈ 20-20 ਦੀ ਸੀਮਾ ਤੈਅ ਕੀਤੀ ਗਈ ਹੈ। ਰੇਲਵੇ ਦੀ ਇਸ ਕੋਸ਼ਿਸ਼ ਦਾ ਉਦੇਸ਼ ਕਨਫ਼ਰਮ ਟਿਕਟ ਲਈ ਖੱਜਲਖੁਆਰੀ ਨੂੰ ਘੱਟ ਕਰਨ ਦੀ ਕੋਸ਼ਿਸ਼ ਹੈ।

ਇਕ ਹੋਰ ਮਹੱਤਵਪੂਰਨ ਆਦੇਸ਼ ਵਿੱਚ ਰੇਲਵੇ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਰੇਲ ਵਿੱਚ ਯਾਤਰਾ ਕਰਨ ਦੀ ਮਨਜੂਰੀ ਨਹੀਂ ਮਿਲੇਗੀ, ਉਨ੍ਹਾਂ ਦੀ ਟਿਕਟ ਦਾ ਸਾਰਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *