ਜੀਰਕਪੁਰ : ਜੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਨਾਕੇਬੰਦੀ ਦੌਰਾਨ ਇੱਕ ਕਾਰ ਵਿੱਚੋਂ 28 ਪੇਟੀਆਂ ਦੇਸ਼ੀ ਸ਼ਰਾਬ ਬਰਾਮਦ ਕੀਤੀ ਹੈ। ਇਸ ਦੌਰਾਨ ਕਾਰ ਦਾ ਚਾਲਕ ਮੌਕਾ ਵੇਖ ਕੇ ਕਾਰ ਮੌਕੇ ਤੇ ਹੀ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜੀਰਕਪੁਰ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਲਵਿੰਦਰ ਸਿੰਘ ਪੁੱਤਰ ਬਲਵਿੰਦਰ ਸਿਮਘ ਵਾਸੀ ਪਿੰਡ ਬੁੱਢਣਪੁਰ (ਪਟਿਆਲਾ) ਚੰਡੀਗੜ• ਤੋਂ ਤਸਕਰੀ ਕਰਕੇ ਸ਼ਰਾਬ ਲੈ ਕੇ ਜਾ ਰਿਹਾ ਹੈ। ਜਿਸ ਤੇ ਪੁਲਿਸ ਨੇ ਏ ਐਸ ਆਈ ਬਲਜੀਤ ਸਿੰਘ ਦੀ ਅਗਵਾਈਹੇਠ ਸਿੰਘਪੁਰਾ ਚੌਂਕ ਵਿੱਚ ਨਾਕੇਬੰਦੀ ਕੀਤੀ ਹੋਈ ਸੀ ਜਦ ਪੁਲਿਸ ਨੇ ਇੱਕ ਵਰਨਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਸਲਵਿੰਦਰ ਸਿੰਘ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵਲੋਂ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਵਿੱਚੋਂ 28 ਪੇਟੀਆਂ ਦੇਸ਼ੀ ਸ਼ਰਾਬ ਮਾਰਕਾ ਹਿੰਮਤ ਸੰਤਰਾਂ ਦੀਆ ਬਰਾਮਦ ਹੋਈਆਂ। ਪੁਲਿਸ ਨੇ ਕਾਰ ਸਮੇਤ ਸ਼ਰਾਬ ਜਬਤ ਕਰਕੇ ਸਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਆਰੰਬ ਕਰ ਦਿੱਤੀ ਹੈ।
Related Posts
ਕੋਰੋਨਾਵਾਇਰਸ ਨੇ ਧਾਰਿਆ ਭਿਆਨਕ ਰੂਪ, ਦੁਨੀਆ ਭਰ ‘ਚ ਕੇਸਾਂ ਦੀ ਗਿਣਤੀ 10 ਲੱਖ ਤੋਂ ਪਾਰ, 51,000 ਤੋਂ ਵੱਧ ਮੌਤਾਂ
ਨਵੀਂ ਦਿੱਲੀ: ਏਐਫਪੀ ਨੇ ਵਿਸ਼ਵ ਭਰ ਦੇ ਦੇਸ਼ਾਂ ਵੱਲੋਂ ਜਾਰੀ ਕੀਤੇ ਅਧਿਕਾਰਤ ਅੰਕੜਿਆਂ ਤੇ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਦੇ ਅਧਾਰ…
ਹੁਣ ਸਸਤੇ ਵਿਚ ਕਰ ਸਕਦੇ ਹੋ Enfield ‘ਬੁਲੇਟ’ ਦੀ ਸਵਾਰੀ
ਹੈਦਰਾਬਾਦ:ਜਲਦ ਹੀ ਰਾਇਲ ਐਨਫੀਲਡ ਦੀ ਸਸਤੀ ਬਾਈਕ ਦੇਖਣ ਨੂੰ ਮਿਲੇਗੀ। ਬਾਜ਼ਾਰ ‘ਚ ਛਾਈ ਮੰਦੀ ਵਿਚਕਾਰ ਕੰਪਨੀ 250 ਸੀਸੀ ‘ਚ ਨਵਾਂ…
ਨੈਣਾ ਦੇਵੀ-ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ
ਚੰਡੀਗੜ੍ਹ: ਸ੍ਰੀ ਆਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਪੰਜਾਬ ਸਰਕਾਰ ਨੇ ਸ਼ਰਧਾਲੂਆਂ ਨੂੰ…