ਜੀਰਕਪੁਰ : ਜੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਨਾਕੇਬੰਦੀ ਦੌਰਾਨ ਇੱਕ ਕਾਰ ਵਿੱਚੋਂ 28 ਪੇਟੀਆਂ ਦੇਸ਼ੀ ਸ਼ਰਾਬ ਬਰਾਮਦ ਕੀਤੀ ਹੈ। ਇਸ ਦੌਰਾਨ ਕਾਰ ਦਾ ਚਾਲਕ ਮੌਕਾ ਵੇਖ ਕੇ ਕਾਰ ਮੌਕੇ ਤੇ ਹੀ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜੀਰਕਪੁਰ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਲਵਿੰਦਰ ਸਿੰਘ ਪੁੱਤਰ ਬਲਵਿੰਦਰ ਸਿਮਘ ਵਾਸੀ ਪਿੰਡ ਬੁੱਢਣਪੁਰ (ਪਟਿਆਲਾ) ਚੰਡੀਗੜ• ਤੋਂ ਤਸਕਰੀ ਕਰਕੇ ਸ਼ਰਾਬ ਲੈ ਕੇ ਜਾ ਰਿਹਾ ਹੈ। ਜਿਸ ਤੇ ਪੁਲਿਸ ਨੇ ਏ ਐਸ ਆਈ ਬਲਜੀਤ ਸਿੰਘ ਦੀ ਅਗਵਾਈਹੇਠ ਸਿੰਘਪੁਰਾ ਚੌਂਕ ਵਿੱਚ ਨਾਕੇਬੰਦੀ ਕੀਤੀ ਹੋਈ ਸੀ ਜਦ ਪੁਲਿਸ ਨੇ ਇੱਕ ਵਰਨਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਸਲਵਿੰਦਰ ਸਿੰਘ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵਲੋਂ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਵਿੱਚੋਂ 28 ਪੇਟੀਆਂ ਦੇਸ਼ੀ ਸ਼ਰਾਬ ਮਾਰਕਾ ਹਿੰਮਤ ਸੰਤਰਾਂ ਦੀਆ ਬਰਾਮਦ ਹੋਈਆਂ। ਪੁਲਿਸ ਨੇ ਕਾਰ ਸਮੇਤ ਸ਼ਰਾਬ ਜਬਤ ਕਰਕੇ ਸਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਆਰੰਬ ਕਰ ਦਿੱਤੀ ਹੈ।
Related Posts
ਪੰਚਾਇਤ ਮੰਤਰੀ ਨੇ ਡੇਰਾ ਬੱਸੀ ਬਲਾਕ ਵਿੱਚ ਨਾਜਾਇਜ਼ ਕਬਜ਼ੇ ਛੁਡਵਾਏ
ਐਸ.ਏ.ਐਸ ਨਗਰ : ਅੱਜ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਡੇਰਾ ਬੱਸੀ ਬਲਾਕ…
14 ਫਰਵਰੀ ਦਾ ਸੱਚ : ਭਗਤ ਸਿੰਘ ਸਮੇਤ ਇਨ੍ਹਾਂ ਬਹਾਦਰ ਯੋਧਿਆਂ ਨੂੰ ਸੁਣਾਈ ਸੀ ਫਾਂਸੀ ਦੀ ਸਜ਼ਾ
ਸੰਗਰੂਰ: ਕਹਿੰਦੇ ਹਨ ਪਿਆਰ ਨੂੰ ਖੁਦਾ ਤੋਂ ਵੀ ਉੱਪਰ ਦਾ ਦਰਜਾ ਪ੍ਰਾਪਤ ਹੈ। ਜਦੋਂ ਪਿਆਰ ਕਿਸੇ ਦੀ ਜ਼ਿੰਦਗੀ ‘ਚ ਆਉਂਦਾ…
15 ਤੋਂ ਲਾਗੂ ਹੋਵੇਗੀ ਮੋਦੀ ਦੀ ਪੈਨਸ਼ਨ ਸਕੀਮ, ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਫਾਇਦਾ
ਨਵੀਂ ਦਿੱਲੀ— ਸਰਕਾਰ ਨੇ ਦਿਹਾੜੀਦਾਰਾਂ ਲਈ ਪੈਨਸ਼ਨ ਸਕੀਮ ਦੇ ਨਿਯਮਾਂ ਅਤੇ ਯੋਗਤਾ ਦੇ ਮਾਪਦੰਡਾਂ ਨੂੰ ਸੂਚਤ ਕਰ ਦਿੱਤਾ ਹੈ। ਇਹ…