ਨਵੀਂ ਦਿੱਲੀ—ਜੇਕਰ ਤੁਹਾਨੂੰ ਬੈਂਕ ‘ਚ ਕੋਈ ਕੰਮ ਹੈ ਤਾਂ ਤੁਸੀਂ ਉਸ ਨੂੰ ਟਾਲ ਰਹੇ ਹੋ ਤਾਂ ਅਜਿਹਾ ਨਾ ਕਰੋ, ਕਿਉਂਕਿ ਅੱਜ ਤੋਂ ਬਾਅਦ ਬੈਂਕ 5 ਦਿਨ ਤੱਕ ਬੰਦ ਰਹਿਣਗੇ। ਇਸ ਨਾਲ ਤੁਹਾਡਾ ਹਰ ਜ਼ਰੂਰੀ ਕੰਮ ਅਟਕ ਸਕਦਾ ਹੈ। ਬੈਂਕ ‘ਚ ਆਪਣੇ ਕੰਮ ਨੂੰ ਨਿਪਟਾਉਣ ਦਾ ਅੱਜ ਹੀ ਆਖਰੀ ਮੌਕਾ ਹੈ। ਦੱਸ ਦੇਈਏ ਕਿ ਇਸ ਦੌਰਾਨ ਦੋ ਦਿਨ ਬੈਂਕ ਕਰਮਚਾਰੀਆਂ ਦੀ ਹੜਤਾਲ ਹੈ।
ਇਸ ਹਫਤੇ ਬੈਂਕਾਂ ‘ਚ 20 ਦਸੰਬਰ ਤੱਕ ਕੰਮਕਾਜ ਸੁਚਾਰੂ ਰੂਪ ਨਾਲ ਚੱਲੇਗਾ। ਸ਼ੁੱਕਰਵਾਰ 21 ਦਸੰਬਰ ਨੂੰ ਬੈਂਕ ਕਰਮਚਾਰੀਆਂ ਦੀ ਹੜਤਾਲ ਰਹੇਗੀ। ਇਸ ਕਾਰਨ ਸਾਰੇ ਸਰਕਾਰੀ ਬੈਂਕਾਂ ‘ਚ ਕੰਮਕਾਜ ਠੱਪ ਰਹੇਗਾ। ਇਸ ਦੇ ਅਗਲੇ ਦਿਨ ਭਾਵ 22 ਦਸੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ‘ਚ ਛੁੱਟੀ ਰਹੇਗੀ। 23 ਦਸੰਬਰ ਨੂੰ ਐਤਵਾਰ ਕਾਰਨ ਸਾਰੇ ਬੈਂਕਾਂ ‘ਚ ਛੁੱਟੀ ਰਹੇਗੀ।
24 ਦਸੰਬਰ ਨੂੰ ਸਾਰੇ ਬੈਂਕਾਂ ‘ਚ ਕੰਮਕਾਜ ਸੁਚਾਰੂ ਰੂਪ ਨਾਲ ਹੋਵੇਗਾ। ਹਾਲਾਂਕਿ ਇਸ ਦਿਨ ਬੈਂਕਾਂ ‘ਚ ਜ਼ਿਆਦਾ ਭੀੜ ਹੋਣ ਕਾਰਨ ਸ਼ਾਇਦ ਤੁਹਾਡਾ ਕੰਮ ਨਾ ਹੋ ਪਾਏ। 25 ਦਸੰਬਰ ਨੂੰ ਕ੍ਰਿਸਮਿਸ ਦੀ ਛੁੱਟੀ ਕਾਰਨ ਸਾਰੇ ਬੈਂਕਾਂ ‘ਚ ਬੰਦ ਰਹਿਣਗੇ, ਜਦੋਂਕਿ 26 ਦਸੰਬਰ ਨੂੰ ਬੈਂਕ ਕਰਮਚਾਰੀਆਂ ਦੀ ਯੂਨਾਈਟਿਡ ਫੋਰਮ ਦੀ ਹੜਤਾਲ ਕਾਰਨ ਸਾਰੇ ਸਰਕਾਰੀ ਬੈਂਕ ਬੰਦ ਰਹਿਣਗੇ।
21 ਤੋਂ 26 ਦਸੰਬਰ ਤੱਕ 6 ਦਿਨ ‘ਚੋਂ ਬੈਂਕ ਸਿਰਫ ਇਕ ਦਿਨ ਖੱਲ੍ਹੇਗਾ। ਹੜਤਾਲ ਵਾਲੇ ਦਿਨਾਂ ‘ਚ ਪ੍ਰਾਈਵੇਟ ਬੈਂਕਾਂ ‘ਚ ਕੰਮਕਾਜ ਹੋਵੇਗਾ। ਇਨ੍ਹਾਂ ਪੰਜ ਦਿਨਾਂ ‘ਚ ਇਕ ਦਿਨ ਕ੍ਰਿਸਮਿਸ ਦੀ ਛੁੱਟੀ ਹੈ। ਹੋਰ ਦੋ ਦਿਨ ਚੌਥਾ ਸ਼ਨੀਵਾਰ ਹੈ ਅਤੇ ਐਤਵਾਰ ਰਹਿਣ ਦੇ ਕਾਰਨ ਪ੍ਰਾਈਵੇਟ ਬੈਂਕ ਦੀ ਵੀ ਛੁੱਟੀ ਰਹੇਗੀ।