2019 ”ਚ ਇਸ ਐਕਟਰ ਦੀ ਚਮਕੀ ਕਿਸਮਤ, ਇਕ-ਦੋ ਨਹੀਂ ਸਗੋਂ ਮਿਲੀਆਂ ਹਨ 12 ਫਿਲਮਾਂ

ਮੁੰਬਈ:ਹਾਲ ਹੀ ‘ਚ ਧੋਨੀ ਫੇਮ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਕੇਦਾਰਨਾਥ’ ਰਿਲੀਜ਼ ਹੋਈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਸੁਸ਼ਾਂਤ ਬਾਲੀਵੁੱਡ ‘ਚ ਆਪਣੀ ਅਗਲੀ ਫਿਲਮ ‘ਸੋਨ ਚਿੜੀਆ’ ਲੈ ਕੇ ਆ ਰਹੇ ਹਨ। ਹਾਲ ਹੀ ‘ਚ ‘ਸੋਨ ਚਿੜੀਆ’ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ‘ਚ ਕਾਫੀ ਬੋਲਡ ਸ਼ਬਦਾਵਲੀ ਵਰਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਇਲਾਵਾ ਹੁਣ ਸੁਸ਼ਾਂਤ ਸਿੰਘ ਰਾਜਪੂਤ ਕੋਲ ਕਈ ਫਿਲਮਾਂ ਹਨ। ਜੀ ਹਾਂ, ਸੁਸ਼ਾਂਤ ਸਿੰਘ ਰਾਜਪੂਤ ਕੋਲ ਇਕ-ਦੋ ਨਹੀਂ ਸਗੋਂ ਬਾਲੀਵੁੱਡ ਦੀਆਂ 12 ਫਿਲਮਾਂ ਦੇ ਆਫਰ ਹਨ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਇੰਟਰਵਿਊ ‘ਚ ਕੀਤਾ ਹੈ। ਉਨ੍ਹਾਂ ਕਿਹਾ ”ਮੈਨੂੰ ਨਹੀਂ ਪਤਾ ਮੈਂ ਕਿਸ ਫਿਲਮ ਦੀ ਸ਼ੂਟਿੰਗ ਪਹਿਲਾਂ ਕਰਾਂਗਾ। ਉਨ੍ਹਾਂ ਨੇ ਅੱਗੇ ਕਿਹਾ,“’ਚੰਦਾ ਮਾਮਾ ਦੂਰ ਕੇ’ ਤੇ ‘ਪੈਰਾਓਲੰਪੀਅਨ ਮੁਰਲੀਕਾਂਤ ਪੇਟਕਰ’ ਦੀ ਬਾਇਓਪਿਕ ‘ਤੇ ਹਾਲੇ ਕੰਮ ਚੱਲ ਰਿਹਾ ਹੈ ਅਤੇ ਇਹ ਫਿਲਮਾਂ ਪਾਈਪਲਾਈਨ ‘ਚ ਹਨ।”
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਸੋਨ ਚਿੜੀਆ’ ‘ਚ ਉਨ੍ਹਾਂ ਨਾਲ ਭੂਮੀ ਪੇਡਨੇਕਰ, ਮਨੋਜ ਵਾਜਪਾਈ, ਰਣਵੀਰ ਸ਼ੌਰੀ ਵਰਗੇ ਕਈ ਸ਼ਾਨਦਾਰ ਸਟਾਰਸ ਵੀ ਨਜ਼ਰ ਆਉਣਗੇ। ਇਹ ਫਿਲਮ 8 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ, ਜਿਸ ‘ਚ ਚੰਬਲ ਦੇ ਡਕੈਤਾਂ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।

Leave a Reply

Your email address will not be published. Required fields are marked *