ਚੰਡੀਗੜ੍ਹ : ਪੰਜਾਬ ਪੁਲਸ ਦੇ ਜਵਾਨ ਅਤੇ ਅਧਿਕਾਰੀ 18 ਮਾਰਚ ਤੋਂ ਗਰਮੀ ਦੇ ਮੌਸਮ ਵਾਲੀ ਵਰਦੀ ‘ਚ ਹੀ ਨਜ਼ਰ ਆਉਣਗੇ। ਪੰਜਾਬ ਦੇ ਡੀ. ਜੀ. ਪੀ. ਵਲੋਂ ਸ਼ੁੱਕਰਵਾਰ ਨੂੰ ਇਸ ਸਬੰਧੀ ਹੁਕਮ ਸਾਰੇ ਪੁਲਸ ਮੁਖੀਆਂ, ਪੁਲਸ ਮੁੱਖ ਦਫਤਰ ਦੀਆਂ ਬ੍ਰਾਂਚਾਂ ਦੇ ਮੁਖੀਆਂ ਦੇ ਨਾਂ ਜਾਰੀ ਕਰ ਦਿੱਤਾ ਹੈ। ਹੁਕਮਾਂ ‘ਚ ਕਿਹਾ ਗਿਆ ਹੈ ਕਿ 18 ਮਾਰਚ, 2019 ਤੋਂ ਪੰਜਾਬ ਪੁਲਸ ‘ਚ ਸਾਰੇ ਰੈਂਕ ਦੇ ਅਧਿਕਾਰੀ-ਕਰਮਚਾਰੀ ਗਰਮੀ ਦੇ ਮੌਸਮ ਲਈ ਨਿਰਧਾਰਿਤ ਵਰਦੀ ਪਹਿਨਣਗੇ। ਹਾਲਾਂਕਿ ਹੁਕਮ ‘ਚ ਇਹ ਵੀ ਕਿਹਾ ਗਿਆ ਹੈ ਕਿ ਮੌਸਮ ਦੇ ਮਿਜਾਜ਼ ਨੂੰ ਦੇਖਦੇ ਹੋਏ ਸਾਰੇ ਅਧਿਕਾਰੀ-ਕਰਮਚਾਰੀ 31 ਮਾਰਚ, 2019 ਤੱਕ ਸ਼ਾਮ/ਰਾਤ ਦੇ ਸਮੇਂ ਡਿਊਟੀ ਦੌਰਾਨ ਸਰਦੀ ਦੇ ਮੌਸਮ ਲਈ ਨਿਰਧਾਰਿਤ ਵਰਦੀ ਪਹਿਨ ਸਕਦੇ ਹਨ।
Related Posts
ਇਨਸਾਨੀਅਤ ਦੇ ਦੀਵੇ ਚੋਂ ਮੁੱਕਿਆ ਤੇਲ, ਡਾਕਟਰਾਂ ਨੇ ਲਾਈ ਕੱਫਣਾਂ ਦੀ ਸੇਲ
ਜਲੰਧਰ — ਨਿੱਜੀ ਹਸਪਤਾਲ ‘ਚ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਜਮ ਕੇ ਹੰਗਾਮਾ ਕੀਤਾ ਗਿਆ। ਮਿਲੀ…
ਇਸ ਵਾਰ ਬਜਟ ”ਚ ਸਿੱਖਿਆ ”ਤੇ ਰਹੇਗਾ ਫੋਕਸ!
ਨਵੀਂ ਦਿੱਲੀ— ਇਸ ਵਾਰ ਬਜਟ ‘ਚ ਉੱਚ ਸਿੱਖਿਆ ਸੰਸਥਾਨਾਂ ‘ਚ ਸੀਟਾਂ ਵਧਾਉਣ ‘ਤੇ ਖਾਸ ਫੋਕਸ ਰਹਿਣ ਵਾਲਾ ਹੈ। ਸਾਰੀ ਯੂਨੀਵਰਸਿਟੀਆਂ…
ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਕੈਪਟਨ ਅਮਰਿੰਦਰ ਸਿੰਘ ਹਮਲਾ
ਜਲੰਧਰ — 30 ਸਿੱਖ ਸੰਗਠਨਾਂ ਵੱਲੋਂ ਮਿਲ ਕੇ ਬਣਾਈ ਗਈ ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਇਕ ਪ੍ਰੈੱਸ ਕਾਨਫਰੰਸ ਕਰਕੇ ਮੁੱਖ…