102 ਸਾਲ ਦੀ ਬੇਬੇ ਨੇ 1400 ਫੁੱਟ ਤੋਂ ਲਾਈ ਛਲਾਂਗ, ਬਣਾਇਆ ਰਿਕਾਰਡ

0
88

ਡਨੀ, (ਏਜੰਸੀਆਂ)— ਆਸਟਰੇਲੀਆ ਵਿਚ 102 ਸਾਲ ਦੀ ਇਕ ਔਰਤ ਨੇ 1400 ਫੁੱਟ ਦੀ ਉਚਾਈ ਤੋਂ ਜਹਾਜ਼ ਤੋਂ ਛਲਾਂਗ ਲਾ ਕੇ ਰਿਕਾਰਡ ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਕਰ ਕੇ ਉਹ ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਸਕਾਈ ਡਾਈਵਰ ਬਣ ਗਈ ਹੈ। ਔਰਤ ਦਾ ਨਾਂ ਏਰੇਨੇ ਹੈ। ਏਰੇਨਾ ਦਾ ਕਹਿਣਾ ਹੈ ਕਿ ਉਸ ਦੇ ਲਈ 220 ਕਿਲੋਮੀਟਰ ਦੀ ਰਫਤਾਰ ਨਾਲ ਡਾਈਵਿੰਗ ਕਰਨਾ ਆਮ ਗੱਲ ਹੈ। ਉਸ ਤੋਂ ਪਹਿਲਾਂ ਉਸ ਨੇ ਆਪਣੇ 100ਵੇਂ ਜਨਮ ਦਿਨ ’ਤੇ ਡਾਈਵਿੰਗ ਕੀਤੀ ਸੀ। ਆਯੋਜਕਾਂ ਨੇ ਦੱਸਿਆ ਕਿ 102 ਸਾਲ ਅਤੇ 92 ਦਿਨ ਦੀ ਏਰੇਨੇ ਨੇ ਇਹ ਕੰਮ ਕਰ ਕੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾ ਲਿਆ।
ਉਸ ਨੇ ਕਿਹਾ ਕਿ ਉਹ ਹਮੇਸ਼ਾ ਖੁਸ਼ ਰਹਿਣ ’ਚ ਵਿਸ਼ਵਾਸ ਕਰਦੀ ਹੈ ਅਤੇ ਇਸ ਜਨਮ ਦਿਨ ’ਤੇ ਉਸ ਨੇ ਅਜਿਹਾ ਕਰਕੇ ਬਹੁਤ ਖੁਸ਼ੀ ਹਾਸਲ ਕੀਤੀ ਹੈ। ਉਹ ਹੋਰ ਬਜ਼ੁਰਗਾਂ ਲਈ ਇਕ ਮਿਸਾਲ ਬਣ ਗਈ ਹੈ ਕਿਉਂਕਿ ਕਈ ਬਜ਼ੁਰਗ ਇਸ ਉਮਰ ’ਚ ਅਜਿਹਾ ਕਰਨ ਬਾਰੇ ਤਾਂ ਸੋਚਦੇ ਵੀ ਨਹੀਂ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ।