1 ਜਨਵਰੀ ਤੋਂ ਬੰਦ ਹੋ ਸਕਦੇ ਹਨ ਤੁਹਾਡੇ ਡੈਬਿਟ ਅਤੇ ਕ੍ਰੈਡਿਟ

0
109

ਨਵੀਂ ਦਿੱਲੀ— ਇਕ ਜਨਵਰੀ 2019 ਤੋਂ ਤੁਹਾਡੇ ਡੈਬਿਟ ਅਤੇ ਕ੍ਰੈਡਿਟ ਕਾਰਡ ਬੇਕਾਰ ਹੋ ਜਾਣਗੇ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਮੈਗਨੇਟਿਕ ਸਟ੍ਰਾਇਪ ਕਾਰਡ ਨੂੰ 31 ਦਸੰਬਰ 2018 ਤੱਕ ਈ.ਐੱਮ.ਵੀ. ਚੀਪ ਕਾਰਡ ਤੋਂ ਬਦਲਣ ਦੀ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ। ਨਵੀਂ ਈ.ਐੱਮ.ਵੀ ਚਿੱਪ ਵਾਲੇ ਕਾਰਡ ਸੁਰੱਖਿਆ ਨੂੰ ਲਿਹਾਜ਼ ਨਾਲ ਜ਼ਿਆਦਾ ਬਿਹਤਰੀਨ ਹੈ। ਮੀਡੀਆ ਰਿਪੋਟ ਦੇ ਮੁਤਾਬਕ ਇਹਨਾ ਦੇ ਓੁਪਯੋਗ ਨਾਲ ਧੋਖੇਬਾਜੀ ਅਤੇ ਠੱਗੀ ਦੇ ਮਾਮਲਿਆਂ ‘ਚ ਕਮੀ ਆ ਸਕਦੀ ਹੈ। ਹਾਲਾਂਕਿ ਉਪਯੋਗਕਾਰੀਆਂ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀ ਹੈ,ਕਿਉਂਕਿ ਕਾਰਡ ਨੂੰ ਬਦਲਣੇ ਦੇ ਲਈ ਹਾਲੇ ਵੀ ਉਹਨਾਂ ਦੇ ਕੋਲ ਕਾਫੀ ਸਮਾਂ ਹੈ। ਨਵਾਂ ਈ.ਐੱਮ.ਵੀ ਕਾਰਡ ਪਹਿਲਾਂ ਨਾਲੋ ਜਿਆਦਾ ਸੁਰੱਖਿਅਤ ਹੈ ਅਤੇ ਇਸ ਨਾਲ ਧੋਖਾ ਹੋਣ ਦਾ ਖਤਰਾ ਬਹੁਤ ਘੱਟ ਹੈ।
ਆਰ. ਬੀ. ਆਈ ਨੇ 27 ਅਗਸਤ 2015 ਨੂੰ ਇੱਕ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਸੀ ਅਤੇ ਬੈਕਾਂ ਨੂੰ ਕਾਰਡ ਬਦਲਣ ਦੀ ਪੂਰੀ ਪ੍ਰਤੀਕ੍ਰਿਆ ਦੇ ਲਈ ਤਿੰਨ ਸਾਲ ਤੋਂ ਜਿਆਦਾ ਸਮਾਂ ਦਿੱਤਾ ਗਿਆ। ਆਰਬੀਆਈ ਨੇ ਕਿਹਾ ਹੈ ਕਿ 1 ਸਿੰਤਬਰ,2015 ਨੂੰ ਬੈਂਕ ਵਲੋ ਜਿੰਨੇ ਵੀ ਨਵੇਂ ਕਾਰਡ (ਡੈਬਿਟ ਅਤੇ ਕ੍ਰੈਡਿਟ, ਡੋਮੇਸਟਿਕ ਅਤੇ ਇੰਟਰਨੈਸ਼ਨਲ) ਜਾਰੀ ਕੀਤੇ ਜਾਣਗੇ ਸਾਰੇ ਈ.ਵੀ.ਐੱਮ ਚਿੱਪ ਅਤੇ ਚਿੱਪ ਦੇ ਅਧਾਰਿਤ ਹੋਣਗੇ। ਬੈਂਕ ਆਪਣੇ ਵਲੋਂ ਉਪਯੋਗਕਾਰੀਆ ਨੂੰ ਕਾਰਡ ਬਦਲਣ ਦਾ ਵਾਰ-ਵਾਰ ਸੰਦੇਸ਼ ਦੇ ਰਹੇ ਹਨ।
ਕੀ ਹੈ ਈ.ਐੱਮ.ਵੀ?
ਅੱਜ ਦੀ ਤਾਰੀਕ ਵਿੱਚ ਚਿਪ ਅਧਾਰਿਤ ਡੈਬਿਟ ਅਤੇ ਕ੍ਰੈਡਿਟ ਕਾਰਡ ਸੁਰੱਖਿਆ ਦੇ ਲਿਹਾਜ ਲਈ ਪ੍ਰਸਿੱਧ ਮੰਨੇ ਜਾਂਦੇ ਹਨ। ਈ.ਐੱਮ.ਵੀ(ਯੂਰੋ ਪੈ,ਮਾਸਟਰ ਕਾਰਡ ਅਤੇ ਵੀਜਾ) ਵਿੱਚ ਛੋਟਾ ਮਾਈਕ੍ਰੋ ਚਿੱਪ ਹੁੰਦਾ ਹੈ। ਜੋ ਖਰੀਦਦਾਰਾਂ ਦੀ ਜਆਲੀ ਟ੍ਰਾਸਜੈਕਸ਼ਨ ਤੋਂ ਸੁਰੱਖਿਅਤ ਕਰਦਾ ਹੈ।