ਐੱਸ.ਏ.ਐੱਸ.ਨਗਰ- ਜ਼ਿਲ੍ਹਾ ਰੋਪੜ ‘ਚ ਹੋਏ ਫ਼ਰਜ਼ੀ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਗੁਰਮੇਲ ਸਿੰਘ ਅਤੇ ਕੁਲਦੀਪ ਸਿੰਘ ਦੇ ਮਾਮਲੇ ‘ਚ ਸੀ. ਬੀ. ਆਈ. ਅਦਾਲਤ ਨੇ ਸਾਬਕਾ ਥਾਣਾ ਮੁਖੀ ਸਦਰ ਰੋਪੜ ਹਰਜਿੰਦਰਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਪੰਜ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਇਸ ਮਾਮਲੇ ਅਦਾਲਤ ਨੇ ਸੇਵਾ ਮੁਕਤ ਡੀ. ਐੱਸ. ਪੀ. ਅਵਤਾਰ ਸਿੰਘ ਅਤੇ ਏ. ਐੱਸ. ਆਈ. ਬਚਨ ਦਾਸ ਨੂੰ ਇੱਕ ਸਾਲ ਦੀ ਨੇਕ ਚਾਲ ਚਲਣੀ ਅਤੇ 20 ਹਜ਼ਾਰ ਮੁਚੱਲਕਾ ਭਰ ਕੇ ਛੱਡ ਦਿੱਤਾ ਹੈ, ਜਦੋਂਕਿ ਜਸਪਾਲ ਸਿੰਘ ਡੀ. ਐੱਸ. ਪੀ. ਅਤੇ ਦੋ ਹੋਰ ਪੁਲਿਸ ਕਰਮਚਾਰੀਆਂ ਹਰਜੀ ਰਾਮ ਅਤੇ ਕਰਨੈਲ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰ ਦਿੱਤਾ ਹੈ। ਸੀ. ਬੀ. ਆਈ. ਅਦਾਲਤ ‘ਚ ਸੀ. ਬੀ. ਆਈ. ਵਲੋਂ ਗੁਰਵਿੰਦਰਜੀਤ ਪਬਲਿਕ ਪ੍ਰਾਸੀਕਿਊਟਰ ਲੜ ਰਹੇ ਸਨ।
Related Posts
ਪੰਜਾਬ ਚ ਕਰਫਿਊ ਦੌਰਾਨ ਕੋਈ ਵੀ ਰਿਆਇਤ ਨਹੀਂ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਰਾਜ ਵਿਚ ਕਰਫਿਊ ਦੌਰਾਨ ਕਿਸੇ ਕਿਸਮ ਦੀ ਢਿੱਲ…
ਜਦੋਂ ਵਸੀਮ ਅਕਰਮ ਨੇ ਸਚਿਨ ਨੂੰ ਕਿਹਾ : ਬੇਬੇ ਨੂੰ ਪੁੱਛ ਕੇ ਖੇਡਣ ਆਇਐਂ
ਮੁੰਬਈ : ਕ੍ਰਿਕਟ ਦੇ ਦੋ ਖੱਬੀਖਾਨ ਖਿਡਾਰੀ ਪਾਕਿਸਤਾਨ ਦਾ ਵਸੀਮ ਅਕਰਮ ਤੇ ਭਾਰਤ ਦਾ ਸਚਿਨ ਤੇਂਦਲੁਕਰ ਅੱਜ ਕੱਲ ਚੰਗੇ ਦੋਸਤ…
ਕਰਤਾਰਪੁਰ ਤੋਂ ਜਿਹਲਮ ਦੇ ਕਿਲ੍ਹੇ ਰੋਹਤਾਸ ਤੱਕ
ਪਾਕਿਸਤਾਨੀ ਪੰਜਾਬ ਦੇ ਜਿਹਲਮ ਜਿਲ੍ਹੇ ਵਿੱਚ ਸ਼ਾਹ ਰਾਹ ਤੋਂ ਕੁਝ ਕਿਲੋਮੀਟਰ ਦੂਰ ਘਨ ਝੀਲ ਦੇ ਕਿਨਾਰੇ ਇੱਕ ਗੁਰਦੁਆਰਾ ਚੋਆ ਸਾਹਿਬ…