ਨਵੀਂ ਦਿੱਲੀ— ਰੇਲਵੇ ਮੁਸਾਫਰਾਂ ਲਈ ਖੁਸ਼ਖਬਰੀ ਹੈ। ਹੁਣ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਮਾਰਗ ‘ਚ ਸਾਰੇ ਸਟੇਸ਼ਨਾਂ ‘ਤੇ ਹਾਈ ਸਪੀਡ ਵਾਇਰਲੈੱਸ ਇੰਟਰਨੈੱਟ ਦੀ ਸੁਵਿਧਾ ਹੈ। ਜਾਣਕਾਰੀ ਮੁਤਾਬਕ, ਦਿੱਲੀ-ਅੰਬਾਲਾ ਅਤੇ ਅੰਬਾਲਾ-ਚੰਡੀਗੜ੍ਹ ਰੇਲਵੇ ਸੈਕਸ਼ਨ ‘ਚ ਕੁੱਲ 35 ਸਟੇਸ਼ਨਾਂ ‘ਤੇ ਮੁਫਤ ਇੰਟਰਨੈਟ ਸੇਵਾ ਮਿਲ ਰਹੀ ਹੈ।
ਰੇਲ ਮੁਸਾਫਰ ਹੁਣ ਚੰਡੀਗੜ੍ਹ, ਦਿੱਲੀ ਜੰਕਸ਼ਨ, ਆਦਰਸ਼ਨ ਨਗਰ ਦਿੱਲੀ, ਨਵੀਂ ਦਿੱਲੀ, ਸੋਨੀਪਤ, ਪਾਣੀਪਤ ਜੰਕਸ਼ਨ, ਕਰਨਾਲ ਅਤੇ ਅੰਬਾਲਾ ਛਾਉਣੀ ‘ਚ ਹਾਈ ਸਪੀਡ ਮੁਫਤ ਇੰਟਰਨੈੱਟ ਸੁਵਿਧਾ ਦਾ ਅਨੰਦ ਲੈ ਸਕਣਗੇ। ਰੇਲਵੇ ਨੇ ਹਾਲ ਹੀ ‘ਚ ਕਈ ਹੋਰ ਸਟੇਸ਼ਨਾਂ ਨੂੰ ਵੀ ਮੁਫਤ ਵਾਈ-ਫਾਈ ਜ਼ੋਨ ਬਣਾਇਆ ਹੈ। ਰੇਲਟੈੱਲ ਨੇ ਬੇਂਗਲੂਰੂ ‘ਚ ਸਾਰੇ ਰੇਲਵੇ ਸਟੇਸ਼ਨਾਂ ਨੂੰ ਮੁਫਤ ਵਾਈ-ਫਾਈ ਜ਼ੋਨ ‘ਚ ਬਦਲ ਦਿੱਤਾ ਹੈ।