ਜੀਰਕਪੁਰ : ਜ਼ੀਰਕਪੁਰ-ਪਟਿਆਲਾ ਸੜਕ ਤੇ ਸਥਿਤ ਪਿੰਡ ਨਾਭਾ ਸਾਹਿਬ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਇਕ ਕਾਰ ਅਤੇ ਟਰੱਕ ਟਰਾਲੇ ਵਿਚਕਾਰ ਹੋਈ ਟੱਕਰ ਦੌਰਾਨ ਕਾਰ ਚਾਲਕ ਅੋਰਤ ਵਾਲ ਵਾਲ ਬੱਚ ਗਈ ਜਦਕਿ ਉਸ ਦੀ ਕਾਰ ਬੁਰੀ ਤਰਾਂ ਨੁਕਸਾਨੀ ਗਈ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।ਹਾਸਲ ਜਾਣਕਾਰੀ ਅਨੁਸਾਰ ਅੱਜ ਕਰੀਬ 12 ਵਜੇ ਰਿਚਾ ਪਤਨੀ ਮਨਮੋਹਨ ਵਰਮਾ ਵਾਸੀ ਸੈਕਟਰ 11 ਪੰਚਕੂਲਾ ਆਪਣੀ ਹੌਂਡਾ ਸਿਟੀ ਕਾਰ ਰਾਹੀ ਜ਼ੀਰਕਪਰ ਤੋਂ ਪਟਿਆਲਾ ਵੱਲ ਜਾ ਰਹੀ ਸੀ ਇਸ ਦੌਰਾਨ ਜਦ ਉਹ ਪਿੰਡ ਨਾਭਾ ਸਾਹਿਬ ਸਾਹਮਣੇ ਪਟਰੋਲ ਪੰਪ ਨੇੜੇ ਪੁੱਜੀ ਤਾਂ ਉਸ ਦੀ ਕਾਰ ਜ਼ੀਰਕਪੁਰ ਵੱਲ ਮੁੜ ਰਹੇ ਟਰਾਲੇ ਨਾਲ ਟਕਰਾ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Related Posts
ਮੇਰੀ ਸਰਕਾਰ, ਨਾ ਪਾਉ ਗੀਤਾ ਦਾ ‘ਅਚਾਰ’
ਚੰਡੀਗੜ੍ :ਪੰਜਾਬੀ ਸੱਭਿਆਚਾਰ ਵਿੱਚ ਲੋਕ ਗੀਤ ,ਲੋਕ ਨਾਚ,ਬੋਲੀ , ਪਹਿਰਾਵਾ ਅਤੇ ਖਾਣਾ ਪੀਣਾ ਆਉਂਦੇ ਹਨ । ਪਰ ਪੰਜਾਬ ਦਾ ਸੱਭਿਆਚਾਰ…
ਰੀਅਲਮੀ ਦਾ ਇਹ ਸਮਾਰਟਫੋਨ 1000 ਰੁਪਏ ਤੱਕ ਹੋਇਆ ਸਸਤਾ
ਨਵੀ ਦਿਲੀ- ਮਾਰਚ ਦੇ ਅੰਤ ਤੱਕ ਭਾਰਤ ‘ਚ ਰੀਅਲਮੀ A1 ਤੇ ਰੀਅਲਮੀ 3 ਨੂੰ ਪੇਸ਼ ਕਰ ਸਕਦੀ ਹੈ। ਹੁਣ ਅਜਿਹਾ…
Budget 2019-20 : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੜ੍ਹਨਾ ਸ਼ੁਰੂ ਕੀਤਾ ‘ਦੇਸ਼ ਦਾ ਵਹੀਖਾਤਾ’
ਨਵੀਂ ਦਿੱਲੀ — ਅੱਜ ਪੂਰਾ ਦੇਸ਼ ਸੰਸਦ ਵੱਲ ਉਮੀਦ ਭਰੀਆ ਅੱਖਾਂ ਨਾਲ ਦੇਖ ਰਿਹਾ ਹੈ। ਹਰ ਕਿਸੇ ਨੂੰ ਆਪਣੇ ਲਈ…