ਨਵੀਂ ਦਿੱਲੀ : ਕੋਰੋਨਾ ਕਾਰਨ ਚੱਲ ਰਹੇ ਲਾਕਡਾਊਨ ਦੌਰਾਨ ਸਰਕਾਰ ਵਲੋਂ ਅੱਜ ਕੁਝ ਦੁਕਾਨਾਂ ਨੂੰ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ ਹੈ। ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਲੋਕਾਂ ਵਿੱਚ ਇਸ ਗੱਲ ਦਾ ਭੁਲੇਖਾ ਬਣਿਆ ਹੋਇਆ ਕਿ ਸ਼ਾਇਦ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਇਸ ਬਾਰੇ ਗ੍ਰਹਿ ਮੰਤਰਾਲਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਲੂਨ, ਪਾਰਲਰ, ਸ਼ਰਾਬ ਦੇ ਠੇਕੇ ਅਤੇ ਰੈਸਟੋਰੈਂਟ ਅਜੇ ਬੰਦ ਰਹਿਣਗੇ। ਸਰਕਾਰ ਨੇ ਆਪਣੇ ਹੁਕਮਾਂ ਵਿੱਚ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਇਨ੍ਹਾਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਗ੍ਰਹਿ ਮੰਤਰਾਲਾ ਦੀ ਸੰਯੁਕਤ ਸਕੱਤਰ ਸਲਿਲਾ ਸ਼੍ਰੀਵਾਸਤਵ ਨੇ ਕਿਹਾ ਕਿ ਸੈਲੂਨ ਦੀਆਂ ਦੁਕਾਨਾਂ ਸੇਵਾ ਮੁਹੱਈਆ ਕਰਾਉਂਦੀ ਹਨ। ਅਸੀਂ ਪ੍ਰਵਾਨਗੀ ਉਨ੍ਹਾਂ ਦੁਕਾਨਾਂ ਨੂੰ ਦਿੱਤੀ ਹੈ ਜਿਹੜੀਆਂ ਸਾਮਾਨ ਵੇਚਦੀਆਂ ਹਨ। ਉਨ੍ਹਾਂ ਨੇ ਇਸ ਦੇ ਨਾਲ-ਨਾਲ ਇਹ ਵੀ ਸਾਫ ਕੀਤਾ ਕਿ ਅਜੇ ਸ਼ਰਾਬ ਦੇ ਠੇਕੇ ਵੀ ਖੋਲ੍ਹਣ ਦਾ ਕੋਈ ਆਦੇਸ਼ ਨਹੀਂ ਹੈ।
Related Posts
ਆਨਲਾਈਨ ਤਬਾਦਲਾ ਨੀਤੀ ਨੂੰ ਲੈ ਕੇ ਨਵਨਿਯੁਕਤ ਅਧਿਆਪਕਾਂ ‘ਚ ਰੋਸ
ਸੰਗਰੂਰ :ਅਧਿਆਪਕਾਂ ਦੀ ਬਦਲੀਆਂ ਨੂੰ ਲੈ ਕੇ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਬਣਾਈ ਗਈ ਨਵੀਂ ਆਨਲਾਈਨ ਤਬਾਦਲਾ ਨੀਤੀ ਅੱਜ…
ਜੇ ਲੈਣਾ ਵੀਜ਼ਾ, ਛਕਣਾ ਪਏਗਾ ਅਮਰੀਕੀ ਪੀਜ਼ਾ
ਵਾਸ਼ਿੰਗਟਨ — ਅਮਰੀਕੀ ਕਾਂਗਰਸ ਨੇ ਇਕ ਖਾਸ ਬਿੱਲ ਪਾਸ ਕੀਤਾ ਹੈ, ਜਿਸ ਵਿਚ ਚੀਨ ਦੇ ਉਨ੍ਹਾਂ ਅਧਿਕਾਰੀਆਂ ‘ਤੇ ਵੀਜ਼ਾ ਪਾਬੰਦੀ…
ਜਦੋਂ ਰੂਹ ਚ ਹੋਣ ਚੰਗਿਆੜੇ, ਵਕਤ ਬਣਾਉਂਦਾ ਫਿਰ ਅਰਮਾਨਾਂ ਦੇ ਲਾੜੇ
ਮਨਜੀਤ ਸਿੰਘ ਰਾਜਪੁਰਾ ਜਿਨ੍ਹਾਂ ਨੇ ਮੁਹੱਬਤ ਦੇ ਦਰਿਆ ਚ ਗੋਤੇ ਲਾਏ ਹੁੰਦੇ ਐ ਉਨ੍ਹਾਂ ਨੂੰ ਇਸ਼ਕ ਦਾ ਸਰੂਰ ਹੜ੍ਹ ਦੇ…