ਨਵੀਂ ਦਿੱਲੀ- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਨਗਰ ‘ਚ ਨੀਮ ਫੌਜੀ ਬਲਾਂ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਵੱਡਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਦੇ ਫ਼ੈਸਲੇ ਮੁਤਾਬਕ ਹੁਣ ਹਰ ਜਵਾਨ ਅਤੇ ਹਰ ਅਫ਼ਸਰ ਦਿੱਲੀ-ਸ੍ਰੀਨਗਰ, ਸ੍ਰੀਨਗਰ-ਦਿੱਲੀ, ਜੰਮੂ-ਸ੍ਰੀਨਗਰ ਅਤੇ ਸ੍ਰੀਨਗਰ-ਜੰਮੂ ਇਲਾਕਿਆਂ ‘ਚ ਹਵਾਈ ਮਾਰਗ ਰਾਹੀਂ ਹੀ ਜਾਣਗੇ। ਸਰਕਾਰ ਦੇ ਇਸ ਫ਼ੈਸਲੇ ਨਾਲ ਅਰਧ ਸੈਨਿਕ ਬਲਾਂ ਦੇ ਲਗਭਗ 7,80,000 ਕਰਮਚਾਰੀਆਂ, ਜਿਨ੍ਹਾਂ ‘ਚ ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਏ. ਐੱਸ. ਆਈ. ਸ਼ਾਮਲ ਹਨ, ਨੂੰ ਤੁਰੰਤ ਫ਼ਾਇਦਾ ਮਿਲੇਗਾ। ਇਸ ‘ਚ ਡਿਊਟੀ ਦੌਰਾਨ ਅਤੇ ਛੁੱਟੀ ਦੌਰਾਨ ਭਾਵ ਕਿ ਜੰਮੂ-ਕਸ਼ਮੀਰ ਤੋਂ ਛੁੱਟੀ ਦੌਰਾਨ ਘਰ ਜਾਂਦੇ ਸਮੇਂ ਜਾਂ ਡਿਊਟੀ ‘ਤੇ ਵਾਪਸੀ ਸਮੇਂ ਉਨ੍ਹਾਂ ਨੂੰ ਫ਼ਾਇਦਾ ਮਿਲੇਗਾ। ਪਹਿਲਾਂ ਹੀ ਸਹੂਲਤਾਂ ਸੀਨੀਅਰ ਰੈਂਕ ਦੇ ਅਧਿਕਾਰੀਆਂ ਨੂੰ ਮਿਲਦੀ ਸੀ ਪਰ ਹੁਣ ਸਾਰੇ ਜਵਾਨਾਂ ‘ਤੇ ਇਹ ਨਿਯਮ ਲਾਗੂ ਹੋਵੇਗਾ।
Related Posts
ਕਰੋਨਾਵਾਇਰਸ : ਮੌਤ ਦੇ ਅੰਕੜੇ ਵਿੱਚ ਕਮੀ ਚੰਗੇ ਸੰਕੇਤ
ਨਵੀਂ ਦਿੱਲੀ : ਦੇਸ਼ ਵਿੱਚ ਕਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੁੱਲ ਕੇਸਾਂ ਦੀ ਗਿਣਤੀ 70 ਹਜ਼ਾਰ ਨੂੰ…
WhatsApp ਹੱਥ ਨਾਲ ਤੇ ਪਹਿਲਾ ਹੀ ਨੀ ਸੀ ਮਾਣ ,ਹੁਣ ਮੂੰਹ ਨਾਲ ਵੀ ਚੱਲਣ ਲੱਗ ਪਇਆ।
ਨਵੀ ਦਿਲੀ–ਵਟਸਐਪ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ-ਨਵੇਂ ਫੀਚਰ ਐਡ ਕਰ ਰਿਹਾ ਹੈ। ਹਾਲ ਹੀ ’ਚ ਸਿੰਗਲ ਸਟਿਕਰ…
ਪੰਜਾਬ ਐਸੋਸੀਏਟਡ ਸਕੂਲ ਵੈਲਫੇਅਰ ਫਰੰਟ ਨੇ ਲੋਕ ਸਭਾ ਮੈਂਬਰ ਪਰਨੀਤ ਕੌਰ ਦਾ ਕੀਤਾ ਧੰਨਵਾਦ
ਪਟਿਆਲਾ : ਅਕਾਦਮਿਕ ਸਾਲ 2020-21 ਲਈ ਪੰਜਾਬ ਦੇ 2211 ਐਸੋਸੀਏਟਿਡ ਸਕੂਲਾਂ ਦੀ ਮਾਨਤਾ ਨਵਿਆਉਣ ਦੇ ਮਾਮਲੇ ‘ਚ ਪਟਿਆਲਾ ਤੋਂ ਲੋਕ…