ਦੁਬਈ: ਸਚਿਨ ਤੇਂਦੁਲਕਰ ਦਾ ਪ੍ਰਸੰਸਕ ਸਧੀਰ ਗੋਤਮ ਹਰੇਕ ਮੈਚ ਵਿੱਚ ਤਰੰਗਾ ਲਹਿਰਾਉਦਾ ਨਜ਼ਰ ਆਉਂਦਾ ਹੈ ।ਇਸ ਵਾਰ ਵੀ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਦੀ ਹਿਮਾਤ ਕਰਨ ਲਈ ਯੂ ਏ ਈ ਪੁਹੰਚਿਆ ਹੈ ,ਹਲਾਕਿ ਉਸ ਦੇ ਉੱਥੇ ਪੁੱਜਣ ਦੇ ਪਿੱਛੇ ਪਾਕਿਸਤਾਨੀ ਟੀਮ ਦੇ ਪ੍ਰਸੰਸਕ ਚਾਚਾ ਸ਼ਿਕਾਗੋ ਦਾ ਹੱਥ ਹੈ।ਦਰਾਸਲ ਸੁਧੀਰ ਕੋਲ ਦੁਬਈ ਜਾਣ ਲਈ ਅਤੇ ਉੱਥੇ ਰਹਿਣ ਲਈ ਪੈਸੇ ਨਹੀਂ ਸਨ ਭਾਰਤ ਦੇ ਗੁਆਢੀ ਦੇਸ਼ ਪਕਿਸਤਾਨ ਤੋਂ ਚਾਚਾ ਸ਼ਿਕਾਗੋ ਨੇ ਫੋਨ ਤੇ ਗੱਲਬਾਤ ਕੀਤੀ ਅਤੇ ਸੁਧੀਰ ਤੋਂ ਏਸ਼ੀਆ ਕੱਪ ਦੀ ਯੋਜਨਾ ਪਤਾ ਕਰਨ ਬਾਰੇ ਸੋਚਿਆ।ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸੁਧਿਰ ਕੋਲ ਯੂ ਏ ਈ ਜਾਣ ਲਈ ਪੈਸੇ ਨਹੀਂ ਹਨ ਤਾਂ ਉਹਨਾਂ ਨੇ ਆਪ ਸੁਧੀਰ ਲਈ ਜਹਾਜ਼ ਦੀ ਟਿਕਟ ਅਤੇ ਹੋਟਲ ਬੁੱਕ ਕਰਵਾਇਆ।ਸ਼ਿਕਾਗੋ ਦਾ ਕਹਿਣਾ ਹੈ ਕਿ ਮੈਂ ਜਿਆਦਾ ਅਮੀਰ ਨਹੀਂ ਹਾਂ ਪਰ ਮੇਰਾ ਦਿਲ ਬਹੁਤ ਵੱਡਾ ਹੈ।ਫੋਨ ਤੇ ਉਹਨਾਂ ਸੁਧੀਰ ਨੂੰ ਬੁਲਾਇਆ ਤੇ ਨਾਲ ਹੀ ਹਰ ਇੱਕ ਜਰੂਰਤ ਦਾ ਪ੍ਰਬੰਧ ਕੀਤਾ।
Related Posts
ਸਵੀ ਸਿੱਧੂ ਦੀ ਹੁਣ ਬਦਲੇਗੀ ਕਿਸਮਤ, ਮੀਕਾ ਸਿੰਘ ਨੇ ਫਿਲਮ ”ਚ ਦਿੱਤਾ ਖਾਸ ਕਿਰਦਾਰ
ਮੁੰਬਈ — ਐਕਟਰ ਤੋਂ ਚੌਕੀਦਾਰ ਬਣੇ ਸਵੀ ਸਿੱਧੂ ਦੀ ਅਸਲ ਜ਼ਿੰਦਗੀ ਦੀ ਕਹਾਣੀ ਨੇ ਕਈਆਂ ਦੀਆਂ ਅੱਖਾਂ ਨਮ ਕੀਤੀਆਂ ਹਨ।…
ਅਕਸ਼ੇ ਕੁਮਾਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ‘ਚ ਸ਼ਾਮਲ
ਮੁੰਬਈ: ਫੋਰਬਸ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਤਾਰਿਆਂ ਦੀ ਸੂਚੀ…

Animal Trailer : ਖੂਬ ਪਸੰਦ ਕੀਤਾ ਜਾ ਰਿਹੈ ਰਣਬੀਰ ਕਪੂਰ ਦਾ ਖੂੰਖਾਰ ਐਨੀਮਲ ਕਿਰਦਾਰ
ਫਿਲਮ ਪ੍ਰੇਮੀ ਰਣਬੀਰ ਕਪੂਰ ਅਤੇ ਅਨਿਲ ਕਪੂਰ ਦੀ ਆਉਣ ਵਾਲੀ ਫਿਲਮ ANIMAL ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਟੀ-ਸੀਰੀਜ਼…