ਗੋਪੇਸ਼ਵਰ/ਚੰਡੀਗੜ੍ਹ— ਉੱਚ ਗੜ੍ਹਵਾਲ ਹਿਮਾਲਿਆ ‘ਚ ਸਥਿਤ ਵਿਸ਼ਵ ਪ੍ਰਸਿੱਧ ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਰਦ ਰੁੱਤ ਦੀਆਂ ਛੁੱਟੀਆਂ ਤੋਂ ਬਾਅਦ ਕਲ ਯਾਨੀ (ਸ਼ਨੀਵਾਰ) ਤੋਂ ਫਿਰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਟਰੱਸਟ ਦੇ ਉੱਚ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਗੜ੍ਹਵਾਲ ਕਮਿਸ਼ਨਰ ਬੀ. ਵੀ. ਆਰ. ਸੀ. ਪੁਰਸ਼ੋਤਮ ਨੇ 8000 ਸ਼ਰਧਾਲੂਆਂ ਦੇ ਵੱਡੇ ਜਥੇ ਨੂੰ ਅੱਜ ਗੋਬਿੰਦਘਾਟ ਗੁਰਦੁਆਰਾ ਸਾਹਿਬ ਤੋਂ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਕੀਤਾ।
ਗੋਬਿੰਦਘਾਟ ਤੋਂ 21 ਕਿਲੋਮੀਟਰ ਦੂਰ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਮੁੰਦਰੀ ਤਲ ਤੋਂ 15000 ਫੁੱਟ ਦੀ ਉਚਾਈ ‘ਤੇ ਇਕ ਝੀਲ ਦੇ ਕਿਨਾਰੇ ਸਥਿਤ ਹੈ। ਸਰਦੀਆਂ ‘ਚ ਭਾਰੀ ਬਰਫਬਾਰੀ ਅਤੇ ਭਿਅੰਕਰ ਠੰਡ ਦੀ ਲਪੇਟ ‘ਚ ਰਹਿਣ ਕਾਰਨ ਗੁਰਦੁਆਰਾ ਸਾਹਿਬ ਨੂੰ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਜਾਂਦਾ ਹੈ, ਜੋ ਜੂਨ ‘ਚ ਦੁਬਾਰਾ ਖੋਲ੍ਹ ਦਿੱਤਾ ਜਾਂਦਾ ਹੈ।