ਲੁਧਿਆਣਾ:ਸੂਬੇ ਦੀਆਂ ਬਹੁਤ ਸਾਰੀਆਂ ਵੱਡੀਆਂ ਸੜਕਾਂ ਦੇ ਚਾਰ-ਮਾਰਗੀ ਹੋ ਜਾਣ ਅਤੇ ਵਿੱਚ ਡਵਾਇਡਰ ਬਣਨ ਕਰਕੇ ਜਿਥੇ ਆਵਾਜਾਈ ਸੌਖੀ ਤੇ ਵੱਧ ਸੁਰੱਖਿਅਤ ਹੋਈ ਹੈ ਓਥੇ ਸੜਕ ਪਾਰ ਕਰਨਾ ਵੀ ਸੌਖਾ ਨਹੀਂ ਰਿਹਾ, ਖਾਸ ਕਰ ਪਿੰਡਾਂ ਵਾਸਤੇ। ਇਸ ਲਈ ਪੁਲ਼ਾਂ ਤੋਂ ਬਿਨਾਂ ਕਈ ਥਾਵਾਂ ਤੇ ਸੜਕ ਵਿਚਕਾਰਲੇ ਡਵਾਇਡਰ ਵਿੱਚ ਕੱਟ ਦਿੱਤੇ ਗਏ ਹਨ ਜਾਂ ਫਿਰ ਲੋਕਾਂ ਨੇ ਆਪਣੀ ਸਹੂਲਤ ਵਾਸਤੇ ਪ੍ਰਸ਼ਾਸਨ ਤੇ ਜੋਰ ਦੇ ਕੇ ਬਣਵਾਏ ਨੇ। ਆਮ ਤੌਰ ਤੇ ਇਹਨਾਂ ਕੱਟਾਂ ਰਾਹੀਂ ਜਨਤਾ ਗਲਤ ਢੰਗ ਨਾਲ਼ ਸੜਕ ਪਾਰ ਕਰਦੀ ਹੈ ਜੋ ਕਿ ਬਹੁਤ ਖਤਰਨਾਕ ਹੈ। ਮੋਟਰਸਾਈਕਲ/ਕਾਰ ਨੂੰ ਕਟ ਦੇ ਨਾਲ ਬਣੀ ਚਿੱਟੀ ਮੋਟੀ ਲਕੀਰ ਦੇ ਅੰਦਰ ਰਖਦੇ ਹੋਏ ਰੁਕ ਕੇ ਸੜਕ ਪਾਰ ਕਰਦੀ ਚਾਹੀਦੀ ਹੈ। ਕਟ ਰਾਹੀਂ ਇਕਦਮ ਦੂਜੇ ਪਾਸੇ ਨਹੀ ਜਾਣਾ ਚਾਹੀਦਾ। ਇਸ ਤਰ੍ਹਾਂ ਸਾਹਮਣੇਓਂ ਤੇਜ਼ ਆਉਂਦੇ ਟਰੈਫਿਕ ਦੀ ਜ਼ਦ ਵਿੱਚ ਆਉਣ ਦਾ ਡਰ ਰਹਿੰਦਾ ਹੈ। ਨਾਲ਼ ਬਣਾਇਆਂ ਸ਼ਕਲਾਂ ਇਚ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੋ ਸਕੇ ਤਾਂ ਇਹ ਸੁਨੇਹਾ ਹੋਰਾਂ ਨੂੰ ਵੀ ਦੇਵੋ ।