ਮੈਨਚੈਸਟਰ, 16 ਜੂਨ- ਅੱਜ ਵਿਸ਼ਵ ਕੱਪ ‘ਚ ਅਜਿਹਾ ਮੁਕਾਬਲਾ ਹੋਣ ਜਾ ਰਿਹਾ ਹੈ, ਜਿਸ ‘ਤੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਵੇਗਾ ਅਤੇ ਇਸ ਨੂੰ ‘ਮਹਾਮੁਕਾਬਲੇ’ ਦਾ ਨਾਂਅ ਦਿੱਤਾ ਜਾ ਰਿਹਾ ਹੈ। ਇਹ ਮੈਚ ਦੁਪਹਿਰ ਤਿੰਨ ਵਜੇ ਮੈਨਚੈਸਟਰ ਦੇ ਓਲਡ ਟਰੈਫੋਰਡ ਮੈਦਾਨ ‘ਚ ਖੇਡਿਆ ਜਾਵੇਗਾ। ਜੇਕਰ ਵਿਸ਼ਵ ਕੱਪ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਹੁਣ ਤੱਕ ਭਾਰਤ ਨੂੰ ਮਾਤ ਨਹੀਂ ਦੇ ਸਕਿਆ ਹੈ। ਦੋ ਵਾਰ ਦੀ ਜੇਤੂ ਭਾਰਤ ਦੀ ਟੀਮ ਨੇ ਹੁਣ ਤੱਕ ਵਿਸ਼ਵ ਕੱਪ ‘ਚ ਆਪਣੇ ਸਖ਼ਤ ਵਿਰੋਧੀ ਪਾਕਿਸਤਾਨ ਦੀ ਟੀਮ ਦਾ 6 ਵਾਰ ਸਾਹਮਣਾ ਕੀਤਾ ਹੈ ਅਤੇ ਹਰ ਵਾਰ ਭਾਰਤ ਦੀ ਟੀਮ ਨੇ ਜਿੱਤ ਦਾ ਝੰਡਾ ਗੱਡਿਆ ਹੈ। ਭਾਰਤ ਨੇ 1983 ਅਤੇ 2011 ‘ਚ ਵਿਸ਼ਵ ਕੱਪ ਜਿੱਤਿਆ ਸੀ, ਜਦੋਂ ਕਿ ਪਾਕਿਸਤਾਨ ਨੇ 1992 ‘ਚ ਇਹ ਖ਼ਿਤਾਬ ਹਾਸਲ ਕੀਤਾ ਸੀ। ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ 1975, 1979, 1983, 1987 ‘ਚ ਕੋਈ ਮੁਕਾਬਲਾ ਨਹੀਂ ਹੋਇਆ। ਪਹਿਲੀ ਵਾਰ ਦੋਵੇਂ ਟੀਮਾਂ ਸਾਲ 1992 ‘ਚ ਭਿੜੀਆਂ ਸਨ ਅਤੇ ਭਾਰਤ ਨੇ ਆਪਣੇ ਗੁਆਂਢੀ ਵਿਰੁੱਧ ਜਿੱਤ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਸੀ, ਉਹ ਹੁਣ ਤੱਕ ਜਾਰੀ ਹੈ।
Related Posts
ਸਿੰਗਾਪੁਰ ਹਵਾਈ ਅੱਡੇ ”ਤੇ ਸੈਲਾਨੀਆਂ ਲਈ “ਇਨਡੋਰ ਝਰਨਾ” ਬਣਾਇਆ ਖਿੱਚ ਦਾ ਕੇਂਦਰ
ਸਿੰਗਾਪੁਰ — ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਵਿਚ ਦੁਨੀਆ ਦਾ ਸਭ ਤੋਂ ਉੱਚਾ ‘ਇਨਡੋਰ ਝਰਨਾ’ ਬਣਾਇਆ ਗਿਆ ਹੈ। ਇਸ ਦੇ…
ਮੰਜੇ ਬਿਸਤਰੇ 2′ ਦਾ ਟਰੇਲਰ ਰਿਲੀਜ਼, ਲੋਕਾਂ ਦੇ ਪਾ ਰਿਹੈ ਢਿੱਡੀ ਪੀੜਾਂ
ਜਲੰਧਰ : ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਫਿਲਮ ‘ਮੰਜੇ ਬਿਸਤਰੇ 2’ ਦਾ ਟਰੇਲਰ ਅੱਜ…
ਊਸ਼ਾ ਗਾਂਗੁਲੀ ਦਾ ਵਿਛੋੜਾ – ਰੰਗਕਰਮੀਆਂ ਲਈ ਸਦਮਾ
ਚੰਡੀਗੜ੍ਹ, : ਹਿੰਦੀ ਥੀਏਟਰ ਦੀ ਨਾਮਵਰ ਹਸਤੀ ਊਸ਼ਾ ਗਾਂਗੁਲੀ 75 ਵਰ੍ਹਿਆਂ ਦੀ ਉਮਰ ‘ਚ ਅੱਜ ਕਲਕੱਤਾ ਵਿਖੇ ਸਵਰਗਵਾਸ ਹੋ ਗਈ।…