ਅੰਮ੍ਰਿਤਸਰ (ਸੁਮੀਤ ਖੰਨਾ) : ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਦੀ ਬੀਤੀ 11 ਜੂਨ ਨੂੰ ਦਰਦਨਾਕ ਸੜਕ ਹਾਦਸੇ ‘ਚ ਮੌਤ ਹੋ ਗਈ। ਜਸਕਰਨ ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਮ੍ਰਿਤਕ ਜਲੰਧਰ ਜ਼ਿਲੇ ਦੇ ਪਿੰਡ ਤਲਵੰਡੀ ਮਾਧੋ ਦਾ ਵਸਨੀਕ ਸੀ । ਜਸਕਰਨ ਦੁਬਈ ‘ਚ ਟਰਾਲਾ ਚਲਾਉਂਦਾ ਸੀ। ਬੀਤੀ 10 ਜੂਨ ਦੀ ਰਾਤ ਨੂੰ ਜਦ ਉਹ ਦੁਬਈ ਤੋਂ ਸੀਮਿੰਟ ਲੈ ਕੇ ਮਸਕਟ ਜਾ ਰਿਹਾ ਸੀ, ਉਸ ਦਾ ਟਰਾਲਾ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਉਸਦੀ ਮੌਤ ਹੋ ਗਈ।
ਆਏ ਦਿੰਨੀ ਵਿਦੇਸ਼ੋਂ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਦੇਸ਼ ‘ਚ ਬੇਰੋਜ਼ਗਾਰੀ ਨੌਜਵਾਨਾਂ ਨੂੰ ਬਾਹਰ ਜਾਣ ਲਈ ਮਜਬੂਰ ਕਰਦੀ ਹੈ। ਸਰਕਾਰ ਨੂੰ ਚਾਹੀਦਾ ਅੱਜ ਜੋ ਵੱਡੀ ਗਿਣਤੀ ‘ਚ ਨੌਜਵਾਨ ਬਾਰ ਜਾ ਰਹੇ ਨੇ, ਰੋਜ਼ਗਾਰ ਪੈਦਾ ਕਰ ਉਨ੍ਹਾਂ ਨੂੰ ਆਪਣੇ ਦੇਸ਼ ‘ਚ ਰੱਖਿਆ ਜਾਵੇ ਤਾਂ ਜੋ ਕਿਸੇ ਘਟਨਾ ਤੋਂ ਬਾਅਦ ਮਾਪੇ ਆਪਣੇ ਪੁੱਤਰਾਂ ਨੂੰ ਦੇਖਣ ਲਈ ਨਾ ਤਰਸਣ।