ਗਰੇਟਰ ਨੋਇਡਾ : ਉਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਇਕ ਔਰਤ ਡਾਕਟਰ ਦੇ ਕਰੋਨਾ ਪਾਜ਼ੀਟਿਵ ਹੋਣ ਦੀ ਸੱਜਰੀ ਖ਼ਬਰ ਮਿਲਣ ਕਾਰਨ ਹਲਚਲ ਮੱਚ ਗਈ ਹੈ। ਸੱਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਔਰਤ ਗਰਭਵਤੀ ਹੈ। ਔਰਤ ਡਾਕਟਰ ਕਰੋਨਾ ਪੀੜਤ ਕਿਵੇਂ ਹੋਈ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਔਰਤ ਡਾਕਟਰ ਦੇ ਕਰੋਨਾ ਪੀੜਤ ਹੋਣ ਤੋਂ ਬਾਅਦ ਸੁਸਾਇਟੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਤੇ ਖੇਤਰ ਨੂੰ ਕਰੋਨਾ ਹਾਟਸਪਾਟ ਐਲਾਨ ਦਿੱਤਾ ਹੈ। ਇਹ ਮਾਮਲਾ ਗ੍ਰੇਟਰ ਨੋਇਡਾ ਪੱਛਮੀ ਦੇ ਚੇਰੀ ਕਾਊਂਟੀ ਦਾ ਹੈ।
ਇਸ ਔਰਤ ਡਾਕਟਰ ਦਾ ਪਤੀ ਵੀ ਡਾਕਟਰ ਹੈ। ਕਰੋਨਾ ਕੇਸ ਦਾ ਪਤਾ ਲੱਗਣ ਤੋਂ ਬਾਅਦ ਪ੍ਰਸ਼ਾਸਨ ਨੇ ਡਾਕਟਰ, ਉਨ੍ਹਾਂ ਦੇ ਬੱਚਿਆਂ ਨੂੰ ਇਕਾਂਤਵਾਸ ਕਰ ਦਿੱਤਾ ਹੈ। ਇਸ ਤੋਂ ਇਲਾਵਾ ਔਰਤ ਡਾਕਟਰ ਦਾ ਕਰੋਨਾ ਟੈਸਟ ਕਰਨ ਦੇ ਲਈ ਨਮੂਨੇ ਲੈ ਲਏ ਹਨ ਅਤੇ ਨਮੂਨਿਆਂ ਦਾ ਨਤੀਜੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਗਰੇਟਰ ਨੋਇਡਾ ਪੁਲਿਸ ਨੇ ਮਰੀਜ਼ ਦੇ ਹਵਾਲੇ ਨਾਲ ਕਿਹਾ ਹੈ ਕਿ ਮਹਿਲਾ ਡਾਕਟਰ ਦੇ ਸਰੀਰ ਵਿੱਚ ਕਰੋਨਾ ਪਾਜ਼ੀਟਿਵ ਹੋਣ ਦਾ ਕੋਈ ਵੀ ਲੱਛਣ ਨਹੀਂ ਸੀ, ਡਾਕਟਰ ਆਪਣਾ ਚੈਕਅਪ ਕਰਵਾਉਣ ਲਈ ਹਸਪਤਾਲ ਗਈ ਸੀ ਅਤੇ ਉਸ ਨੇ ਆਪਣਾ ਕਰੋਨਾ ਟੈਸਟ ਵੀ ਕਰਵਾ ਲਿਆ ਜੋ ਕਿ ਪਾਜ਼ੀਟਿਵ ਆਇਆ। ਔਰਤ ਡਾਕਟਰ ਨੂੰ ਇਲਾਜ ਦੇ ਲਈ ਗ੍ਰੇਟਰ ਨੋਟਿਸ ਜਿਮਸ ਵਿੱਚ ਭਰਤੀ ਕਰਵਾਇਆ ਗਿਆ ਹੈ।
ਭਰੋਸੇਯੋਗ ਵਸੀਲਿਆਂ ਤੋਂ ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਚੇਰੀ ਕਾਊਂਟਿੰਗ 3 ਮਈ ਤੱਕ ਸੀਲ ਰਹੇਗੀ। ਪ੍ਰਸ਼ਾਸਨ ਵੱਲੋਂ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਜ਼ਰੂਰੀ ਹਾਲਤਾਂ ਨੂੰ ਛੱਡ ਕੇ ਕਿਸੇ ਨੂੰ ਵੀ ਬਾਹਰ ਨਿਕਲਣ ਦੀ ਆਗਿਆ ਨਹੀਂ ਦਿਤੀ ਜਾਵੇਗੀ। ਪੁਲਿਸ ਨੇ ਸਿਹਤ ਸਬੰਧੀ ਜ਼ਰੂਰਤਾਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਨੋਇਡਾ ਵਿੱਚ ਕਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਇਥੇ ਲੋਕਾਂ ਨੂੰ ਕੋਈ ਰਿਆਇਤ ਨਹੀਂ ਦਿਤੀ ਹੈ। ਨੋਇਡਾ ਵਿੱਚ ਅਗਲੇ ਹੁਕਮਾਂ ਤੱਕ ਲੌਕਡਾਊਨ 3 ਮਈ ਤੱਕ ਸਖ਼ਤੀ ਨਾਲ ਲਾਗੂ ਰਹੇਗਾ। ਨੋਇਡਾ ਦੇ ਡੀ.ਸੀ.ਪੀ. ਖ਼ੁਦ ਦੇਖ ਰੇਖ ਕਰਨ ਲੱਗੇ ਹੋਏ ਹਨ। ਨੋਇਡਾ ਵਿੱਚ ਹੁਣ ਤੱਕ 97 ਕਰੋਨਾ ਕੇਸ ਸਾਹਮਣੇ ਆ ਚੁੱਕੇ ਹਨ ਅਤੇ 30 ਹਾਟਸਪਾਟ ਹੈ।