ਨਵੀਂ ਦਿੱਲੀ: ਕੇਂਦਰੀ ਰਾਜ ਮੰਤਰੀ (ਆਯੂਸ਼) ਸ੍ਰੀਪਦ ਨਾਇਕ ਨੇ ਦਾਅਵਾ ਕੀਤਾ ਹੈ ਕਿ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਆਯੁਰਵੈਦਿਕ ਤੇ ਹੋਮਿਓਪੈਥੀ ਦਵਾਈਆਂ ਨਾਲ ਕੋਰੋਨਾਵਾਇਰ ਤੋਂ ਠੀਕ ਹੋਏ ਹਨ। ਇਸ ਗੱਲ਼ ਦੀ ਚਰਚਾ ਸੋਸ਼ਲ ਮੀਡੀਆ ਉੱਪਰ ਖੂਬ ਹੋ ਰਹੀ ਸੀ ਕਿ ਇਸ ਦੀ ਪੋਲ ਖੁੱਲ੍ਹ ਗਈ। ਪ੍ਰਿੰਸ ਚਾਰਲਸ ਨੇ ਖੁਦ ਸਪਸ਼ਟ ਕੀਤਾ ਹੈ ਕਿ ਉਸ ਨੇ ਕੋਈ ਆਯੁਰਵੈਦਿਕ ਤੇ ਹੋਮਿਓਪੈਥੀ ਦਵਾਈ ਨਹੀਂ ਖਾਧੀ।
ਦੱਸ ਦਈਏ ਕਿ ਪ੍ਰਿੰਸ ਚਾਰਲਸ ਕੌਮੀ ਸਿਹਤ ਸੇਵਾ (ਐਨਐਚਐਸ) ਦੇ ਸੁਝਾਆਂ ਨਾਲ ਕਰੋਨਾਵਾਇਰਸ ਤੋਂ ਠੀਕ ਹੋਣ ਮਗਰੋਂ ਇਕਾਂਤਵਾਸ ’ਚ ਬਾਹਰ ਆਏ ਹਨ। ਠੀਕ ਹੋਣ ਮਗਰੋਂ ਉਨ੍ਹਾਂ ਨੇ ਯੂਕੇ ਦੇ ਪਹਿਲੇ ਕੌਮੀ ਸਿਹਤ ਸੇਵਾ ਫੀਲਡ ਹਸਪਤਾਲ ਦਾ ਰਿਮੋਟ ਮਾਧਿਅਮ ਰਾਹੀਂ ਉਦਘਾਟਨ ਕੀਤਾ। ਇਸ ਦੌਰਾਨ ਕਲੈਰੈਂਸ ਹਾਊਸ ਵੱਲੋਂ ਪ੍ਰਿੰਸ ਚਾਰਲਸ ਦੇ ਕਰੋਨਵਾਇਰਸ ਤੋਂ ਉੱਭਰਨ ਲਈ ਦੱਖਣੀ ਭਾਰਤ ਦੇ ਰਿਜ਼ੌਰਟ ਤੋਂ ਆਯੁਰਵੈਦਿਕ ਤੇ ਹੋਮਿਓਪੈਥੀ ਪ੍ਰਣਾਲੀ ਰਾਹੀਂ ਇਲਾਜ ਹੋਣ ਦੀਆਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਗਿਆ।
ਦਰਅਸਲ ਕੇਂਦਰੀ ਰਾਜ ਮੰਤਰੀ (ਆਯੂਸ਼) ਸ੍ਰੀਪਦ ਨਾਇਕ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਡਾਕਟਰ ਇਸਾਕ ਮਥਈ, ਜੋ ਬੈਂਗਲੁਰੂ ’ਚ ਸੌਕਯਾ ਆਯੁਰਵੈਦ ਰਿਜ਼ੌਰਟ ਚਲਾਉਂਦੇ ਹਨ, ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਪ੍ਰਿੰਸ ਚਾਰਲਸ ਦਾ ਆਯੁਰਵੈਦਿਕ ਤੇ ਹੋਮਿਓਪੈੱਥੀ ਪ੍ਰਣਾਲੀ ਰਾਹੀਂ ਕੀਤਾ ਇਲਾਜ ਸਫਲ ਰਿਹਾ ਹੈ।