ਜਲੰਧਰ :ਪੰਜਾਬੀ ਫਿਲਮਾਂ ਆਪਣੇ ਵਿਸ਼ੇ ਅਤੇ ਗਲੈਮਰਸ ਲੁੱਕ ਕਾਰਨ ਹੋਲੀ-ਹੋਲੀ ਪੰਜਾਬ ਦੇ ਸਰੋਤਿਆਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ। ਇੰਨਾਂ ਹੀ ਨਹੀਂ ਮਸ਼ਹੂਰ ਪੰਜਾਬੀ ਅਦਾਕਾਰਾਂ ਨੂੰ ਹੁਣ ਮੁੱਖ ਭੂਮਿਕਾ ‘ਚ ਹਿੰਦੀ ਸਿਨੇਮਾ ਵਿਚ ਵੀ ਕਾਫੀ ਹੁੰਗਾਰਾ ਮਿਲ ਰਿਹਾ ਹੈ। ਇਸੇ ਤਰ੍ਹਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਤਰ੍ਹਾਂ ਇਕ ਫਿਲਮ, ਜੋ ਵਿਸ਼ੇ ਅਤੇ ਪ੍ਰਦਰਸ਼ਨ ਦੇ ਮਾਮਲੇ ਵਿਚ ‘ਚ ਕਮਾਲ ਦੀ ਬਣੀ ਹੈ, ਜਿਸ ਨੂੰ ਮੈਲਬਰਨ 2019 ਦੇ ਭਾਰਤੀ ਫੈਸਟੀਵਲ ਲਈ ਚੁਣਿਆ ਗਿਆ।
‘ਰੰਜ-ਸਲੋਅ ਬਰਨ’ ਨਾਮ ਦੀ ਇਸ ਫਿਲਮ ਦੇ ਲੇਖਕ, ਨਿਰਮਾਤਾ ਤੇ ਨਿਰਦੇਸ਼ਕ ਸੁਨੀਤ ਸਿਨਹਾ ਹਨ। ਇਹ ਫਿਲਮ ਦਿੱਲੀ ਦੀ ਇਕ ਰੌਚਕ ਕਹਾਣੀ ‘ਤੇ ਬਣਾਈ ਗਈ ਹੈ। ਇਸ ਫਿਲਮ ‘ਚ ਮੁੱਖ ਭੂਮਿਕਾ ਆਦੇਸ਼ ਸਿੱਧੂ, ਏਕਤਾ ਸੋਢੀ ਅਤੇ ਕੁਲਜੀਤ ਸਿੰਘ ਨਿਭਾਅ ਰਹੇ ਹਨ। ਆਦੇਸ਼ ਸਿੱਧੂ ਨੇ ਫਿਲਮ ਦਾ ਸਹਿ ਨਿਰਮਾਣ ਵੀ ਕੀਤਾ ਹੈ। ਫਿਲਮ ‘ਰੰਜ-ਸਲੋਅ ਬਰਨ’ ਪੰਜਾਬ ਦੇ ਇਕ ਪਿੰਡ ਦੇ ਨੌਜਵਾਨ ਅਮਨਪ੍ਰੀਤ ਬਾਰੇ ਹੈ, ਜੋ ਕਿ ਰੋਜ਼ੀ ਰੋਟੀ ਲਈ ਦਿੱਲੀ ਆਉਂਦਾ ਹੈ। ‘ਮੈਲਬਰਨ ਫੈਸਟੀਵਲ’ ‘ਚ ਇਸ ਫਿਲਮ ਦੀ ਓਪਨਿੰਗ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਕਰਨਗੇ।