ਪਟਿਆਲਾ—ਨਿੱਕੀ ਜਿਹੀ ਉਮਰ ‘ਚ ਕਮਾਲ ਦਾ ਹੁਨਰ ਰੱਖਣ ਵਾਲੇ ਮਨਜੋਤ ਸਿੰਘ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੀ ਫੈਨ ਹੋ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਤੌਰ ‘ਤੇ ਮਨਜੋਤ ਸਿੰਘ ਨੂੰ ਸਨਮਾਨਤ ਕੀਤਾ। ਇੰਨਾਂ ਹੀ ਨਹੀਂ ਇਸ ਪਲ ਦੀਆਂ ਤਸਵੀਰਾਂ ਖੁਦ ਮੁੱਖ ਮੰਤਰੀ ਨੇ ਆਪਣੇ ਆਪਣੇ ਫੇਸਬੁੱਕ ਪੇਜ ਦੀ ਸਟੋਰੀ ‘ਚ ਵੀ ਅਪਲੋਡ ਕੀਤੀਆਂ। ਤੁਸੀਂ ਸੋਚ ਤਾਂ ਰਹੇ ਹੀ ਹੋਵੋਗੇ ਕਿ ਆਖਰ ਇਸ ਨਿੱਕੇ ਜਿਹੇ ਬੱਚੇ ਵਿਚ ਅਜਿਹੀ ਕਿਹੜੀ ਖਾਸੀਅਤ ਹੈ ਕਿ ਖੁਦ ਮੁੱਖ ਮੰਤਰੀ ਇਸ ਦੇ ਕਾਇਲ ਹੋ ਗਏ।ਤੁਹਾਨੂੰ ਦੱਸ ਦੇਈਏ ਕਿ 14 ਸਾਲ ਮਨਜੋਤ 14 ਤਰ੍ਹਾਂ ਦੀਆਂ ਦਸਤਾਰਾਂ ਸਜਾ ਲੈਂਦਾ ਹੈ। ਕੀ ਅੰਮ੍ਰਿਤਸਰੀ, ਕੀ ਪਟਿਆਲਾਸ਼ਾਹੀ, ਮੋਰਨੀ ਜਾਂ ਫਿਰ ਤੁਰਲੇ ਵਾਲੀ। ਨਿੱਕਾ ਜਿਹਾ ਮਨਜੋਤ ਜਦੋਂ ਪੱਗ ਦੇ ਲੜ ਇਕ-ਇਕ ਕਰਕੇ ਚਿਣਦਾ ਹੈ ਤਾਂ ਦੇਖਣ ਵਾਲੇ ਮੱਲੋ-ਮੱਲ੍ਹੀ ਉਸ ਦੇ ਫੈਨ ਹੋ ਜਾਂਦੇ ਹਨ।ਬੋਲਣ ਸੁਣਨ ਤੋਂ ਅਸਮਰਥ ਮਨਜੋਤ ਦੀ ਪੱਗ ਦਾ ਇਕ-ਇਕ ਲੜ ਸਿੱਖੀ ਦੀ ਸ਼ਾਨ ਦੀਆਂ ਗੱਲਾਂ ਕਰਦਾ ਹੈ। ਰੱਬ ਨੇ ਚਾਹੇ ਮਨਜੋਤ ‘ਚ ਇਕ ਕਮੀ ਰੱਖੀ ਹੈ ਪਰ ਉਸ ਨੂੰ ਹੁਨਰ ਬਾਕਮਾਲ ਦਿੱਤਾ ਹੈ। ਪੰਜਾਬ ਹੀ ਨਹੀਂ ਦੇਸ਼ਾਂ-ਵਿਦੇਸ਼ਾਂ ਵਿਚ
ਮਨਜੋਤ ਦੇ ਨਾਂ ਦੀਆਂ ਧੁੰਮਾਂ ਹਨ। ਹੁਣ ਤੱਕ ਕਈ ਦਸਤਾਰ ਮੁਕਾਬਲਿਆਂ ਨੂੰ ਫਤਿਹ ਕਰ ਚੁੱਕਾ ਮਨਜੋਤ ਭਾਵੇਂ ਬੋਲ-ਸੁਣ ਨਹੀਂ ਸਕਦਾ ਪਰ ਇਸ ਦੇ ਬਾਵਜੂਦ ਸਿੱਖੀ ਪ੍ਰਤੀ ਉਸ ਦਾ ਦਿਲ ਇੰਨਾਂ ਵਿਸ਼ਾਲ ਹੈ ਕਿ ਗੁਰੂਆਂ ਦੀ ਬਖਸ਼ੀ ਦਸਤਾਰ ਦਾ ਪ੍ਰਚਾਰ ਕਰਦੇ ਹੋਏ ਦਸਤਾਰ ਸਜਾਉਣ ਦੀ ਮੁੱਫਤ ਸਿਖਲਾਈ ਦੇ ਰਿਹਾ ਹੈ ਤੇ ਲੋਕਾਂ ਨੂੰ ਮਿਸਾਲ ਬਣ ਰਿਹਾ ਹੈ।